ਕਪੂਰਥਲਾ,ਸਮਾਜ ਸੇਵਕ ਅਤੇ ਅਕਾਲੀ ਦਲ ਦੇ ਆਗੂ ਵਿਕੀ ਗੁਜਰਾਲ ਦੇ ਪਿਤਾ ਅਤੇ ਧਾਰਮਿਕ, ਸਮਾਜਿਕ ਕੰਮਾਂ ਵਿੱਚ ਆਪਣਾ ਯੋਗਦਾਨ ਦੇਣ ਵਾਲੇ ਰਾਜ ਕੁਮਾਰ ਨੂੰ ਪ੍ਰਭੂ ਨੇ ਜਿੰਨੀ ਸਵਾਸਾ ਦੀ ਪੂਂਜੀ ਬਖਸ਼ਿਸ਼ ਕੀਤੀ ਸੀ,ਓਨੀ ਪੂਰੀ ਕਰਕੇ ਉਹ ਸਾਰੀਆਂ ਨੂੰ ਵਿਛੋੜਾ ਦੇ ਗਏ।ਉਨ੍ਹਾਂ ਦੇ ਦੇਹਾਂਤ ਤੇ ਸ਼ਹਿਰ ਦੀਆਂ ਵੱਖ ਵੱਖ ਰਾਜਨਿਤੀਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਿੱਚ ਸ਼ੋਕ ਦੀ ਲਹਿਰ ਦੋੜ ਗਈ।ਬੇਹੱਦ ਮਿਲਣਸਾਰ ਸੁਭਾਅ ਦੇ ਮਾਲਿਕ ਰਾਜ ਕੁਮਾਰ ਧਾਰਮਿਕ ਸੁਭਾਅ ਦੇ ਸਨ।ਉਨ੍ਹਾਂ ਦਾ ਜੀਵਨ ਸਾਰੀਆ ਲਈ ਪ੍ਰੇਰਣਾਦਾਇਕ ਅਤੇ ਮਾਰਗਦਰਸ਼ਕ ਸੀ।ਇਹੀ ਕਾਰਨ ਸੀ ਕਿ ਉਨ੍ਹਾਂ ਦੇ ਅੰਤਿਮ ਸੰਸਕਾਰ ਤੇ ਰਾਜਨਿਤੀਕ,ਵਪਾਰਿਕ,ਸਮਾਜਿਕ,ਧਾਰਮਿਕ ਸੰਸਥਾਵਾਂ ਤੇ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਿਲ ਹੋਏ ਸਨ।ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸ,ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਸਵ.ਰਾਜ ਕੁਮਾਰ ਨੇ ਪਰਵਾਰਿਕ ਮੈਬਰਾਂ ਨੂੰ ਮਰਿਆਦਾਵਾਂ,ਚੰਗੇ ਸੰਸਕਾਰਾਂ ਨਾਲ ਅੱਗੇ ਵਧਾਇਆ ਅਤੇ ਸਮਾਜ ਸੇਵਾ ਦੇ ਕੰਮਾਂ ਨਾਲ ਸਮਾਜ ਵਿੱਚ ਚੰਗੀ ਖਾਸੀ ਪਹਿਚਾਣ ਬਣਾਈ ਸੁਭਾਅ ਕੁਸ਼ਲ,ਮਿੱਠਾ ਬੋਲਣਾ ਅਤੇ ਧਾਰਮਿਕ ਮਰਿਆਦਾਵਾਂ ਦਾ ਪਾਲਣ ਕਰਣਾ ਸਵ.ਰਾਜ ਕੁਮਾਰ ਦੇ ਸੁਭਾਅ ਵਿੱਚ ਸ਼ਾਮਿਲ ਸੀ।ਉਹ ਆਪਣੀ ਅੱਛਾਈਆਂ ਨਾਲ ਸਮਾਜ ਦੇ ਹਰ ਵਰਗ ਵਿੱਚ ਪ੍ਰਿਏ ਸਨ।ਉਨ੍ਹਾਂਨੇ ਸੇਵਾ ਨੂੰ ਪ੍ਰਮੁਖਤਾ ਦਿੱਤੀ।ਠੋਸ ਅਤੇ ਸਰਗਰਮ ਰੂਪ ਨਾਲ ਕਾਰਜ ਕਰਣਾ ਉਨ੍ਹਾਂ ਦੇ ਸੁਭਾਅ ਵਿੱਚ ਸੀ।ਵਿਸ਼ਵ ਹਿੰਦੂ ਪਰਿਸ਼ਦ ਦੇ ਵਿਭਾਗ ਪ੍ਰਧਾਨ ਨਰੇਸ਼ ਪੰਡਤ ਨੇ ਕਿਹਾ ਕਿ ਸਵ.ਰਾਜ ਕੁਮਾਰ ਇੱਕ ਨੇਕ ਦਿਲ ਅਤੇ ਧਾਰਮਿਕ ਸੋਚ ਦੇ ਇੰਸਾਨ ਸਨ।ਉਨ੍ਹਾਂਨੇ ਕਿਹਾ ਕਿ ਸਮਾਜ ਸੇਵੀ ਵਿਕੀ ਗੁਜਰਾਲ ਆਪਣੇ ਪਿਤਾ ਦੇ ਦਿਖਾਏ ਰਸਤੇ ਉੱਤੇ ਚਲਕੇ ਧਰਮ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ।ਇਸੇ ਤਰਾਂ ਸਾਬਕਾ ਮੰਤਰੀ ਉਪਿੰਦਰਜੀਤ ਕੌਰ, ਐਸਜੀਪੀਸੀ ਪ੍ਰਧਾਨ ਬੀਬੀ ਜਾਗੀਰ ਕੌਰ,ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬੰਟੀ ਰੋਮਾਣਾ,ਮੀਤ ਪ੍ਰਧਾਨ ਆਵਈ ਰਾਜਪੂਤ,ਅਕਾਲੀ ਦਲ ਆਈਟੀ ਵਿੰਗ ਪੰਜਾਬ ਪ੍ਰਧਾਨ ਨਛੱਤਰ ਸਿੰਘ ਗਿੱਲ,ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ,ਸਾਬਕਾ ਜ਼ਿਲ੍ਹਾ ਪ੍ਰਧਾਨ ਜਾਗੀਰ ਸਿੰਘ ਵਡਾਲਾ,ਸਾਬਕਾ ਚੇਅਰਮੈਨ ਬਲਾਕ ਸੰਮਤੀ ਦਲਜੀਤ ਸਿੰਘ ਬਸਰਾ,ਦਲਵਿੰਦਰ ਸਿੰਘ ਸਿੱਧੂ,ਰਿੰਪੀ ਸ਼ਰਮਾ ਕਨੈਡਾ,ਕੁਲਵਿੰਦਰ ਸਿੰਘ ਸਰਾਏਂ ਪ੍ਰਧਾਨ ਯੂਥ ਅਕਾਲੀ ਦਲ ਨੋਰਥ ਕੋਸਟ ਕਨੈਡਾ,ਸੁਰਿੰਦਰ ਸਿੰਘ ਔਲਖ ਕਨੈਡਾ,ਨਿਕਸਨ ਔਜਲਾ,ਸਤਿੰਦਰ ਸਿੰਘ ਕਪੂਰ ਯੂਐਸਏ,ਅਵਤਾਰ ਜੋਸ਼ਨ ਜਰਮਨੀ,ਜੱਸ ਟੁੱਟ ਯੂਐਸਏ,ਬੌਬੀ ਸਾਹਨੀ,ਮੁੱਖ ਮੀਡੀਆ ਸਲਾਹਕਾਰ ਕ੍ਰਿਸ਼ਨ ਕੁਮਾਰ ਟੰਡਨ,ਜ਼ਿਲ੍ਹਾ ਪ੍ਰਧਾਨ ਦਿਹਾਤੀ ਦਵਿੰਦਰ ਸਿੰਘ ਢਪਈ,ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਜੀਤ ਸਿੰਘ ਵਾਲੀਆ,ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਵੀਰ ਸਿੰਘ ਵਡਾਲਾ,ਯੂਥ ਵਿੰਗ ਦੇ ਕੌਮੀ ਜਰਨਲ ਸਕੱਤਰ ਅਜੈ ਸ਼ਰਮਾ,ਕੌਮੀ ਮੀਤ ਪ੍ਰਧਾਨ ਮਨੀ ਬਹਿਲ,ਰਾਣਾ ਕੁਲਥਮ ਕਨੈਡਾ,ਅਮਿਤ ਵਾਲੀਆ ਜਰਮਨੀ,ਇੰਦਰਜੀਤ ਸਿੰਘ ਯੂ ਐਸ ਏ ,ਲੱਕੀ ਪੰਡਿਤ ਮੈਕਸੀਕੋ,ਅਕਾਲੀ ਦਲ ਪੀਏਸੀ ਦੇ ਮੈਂਬਰ ਰਣਜੀਤ ਸਿੰਘ ਖੋਜੇਵਾਲ,ਗੁਰਲਾਲ ਸਿੰਘ ਕੰਗ,ਗੋਲਡੀ ਰਾਵਲ,ਸੀਨੀਅਰ ਅਕਾਲੀ ਆਗੂ ਐਚ ਐਸ ਵਾਲੀਆ,ਸ਼ਿਵ ਸੈਨਾ ਬਾਲਠਾਕਰੇ ਦੇ ਪ੍ਰਦੇਸ਼ ਬੁਲਾਰੇ ਓਮਕਾਰ ਕਾਲੀਆਂ,ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ,ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਸੰਦੀਪ ਪੰਡਿਤ, ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਚੇਤਨ ਸੂਰੀ, ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਯਸ਼ ਮਹਾਜਨ,ਭਾਜਪਾ ਦੇ ਮੰਡਲ ਪ੍ਰਧਾਨ ਧਰਮਪਾਲ ਮਹਾਜਨ,ਬਜਰੰਗ ਦਲ ਪ੍ਰਦੇਸ਼ ਕਾਰਜਕਾਰਨੀ ਮੈਂਬਰ ਸੰਜੈ ਸ਼ਰਮਾ,ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਮਨੂੰ ਧੀਰ,ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਪਰਸ਼ੋਤਮ ਪਾਸੀ,ਐਸਪੀਜੀ ਮੈਂਬਰ ਬੀਬੀ ਰੂਹੀ,ਭਾਜਪਾ ਨੇਤਾ ਧਰਮਬੀਰ ਬੋਬੀ,ਨਸ਼ਾ ਵਿਰੋਧੀ ਮੰਚ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਕਾ,ਸੰਦੀਪ ਅੱਗਰਵਾਲ, ਬਜਰੰਗ ਦਲ ਦੇ ਪ੍ਰਭਾਰੀ ਬਾਵਾ ਪੰਡਿਤ,ਸੋਨੂੰ ਪੰਡਿਤ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਅਰੋੜਾ,ਵਿਹਿਪ ਜ਼ਿਲ੍ਹਾ ਮੰਤਰੀ ਰਾਜੂ ਸੂਦ ਆਦਿ ਦੇ ਇਲਾਵਾ ਅਣਗਿਣਤ ਲੋਕਾਂ ਨੇ ਵਿੱਕੀ ਗੁਜਰਾਲ ਨਾਲ ਦੁੱਖ ਸਾਂਝਾ ਕੀਤਾ।