ਜਲੰਧਰ :ਅਜਮੇਹਰ ਸਿੰਘ ਸ਼ਾਹੀ ਅਤੇ ਸ਼ਾਹੀ ਪਰਿਵਾਰ ਵਲੋਂ ਅਤੇ ਸਮੂਹ ਸੰਗਤਾਂ ਸਰਹਾਲਾ -ਮੁੰਡੀਆਂ ਪਿੰਡ ਵਲੋਂ ਧੰਨ -ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ -ਵੱਖ ਜਥਿਆਂ ਨੇ ਕੀਰਤਨ ਦੁਬਾਰਾ ਹਾਜਰੀ ਭਰੀ ਸਮਾਗਮ ਵਿਚ ਹਰਜਿੰਦਰ ਸਿੰਘ ਖਾਲਸਾ, ਬਾਬਾ ਜਸਵਿੰਦਰ ਸਿੰਘ, ਭਾਈ ਉਕਾਰ ਸਿੰਘ ,ਭਾਈ ਮਨਿੰਦਰ ਸਿੰਘ ,ਭਾਈ ਜਗਸੀਰ ਸਿੰਘ ,ਭਾਈ ਤਰਨਦੀਪ ਸਿੰਘ, ਸ਼ਾਸਤਰੀ ਗੁਰਦਿਆਲ ਸਿੰਘ ,ਜਗਦੀਸ਼ ਸਿੰਘ ਸ਼ਾਸਤਰੀ ਅਤੇ ਹੋਰ ਜਥਿਆਂ ਨੇ ਹਾਜਰੀ ਭਰੀ |ਸਮਾਗਮ ਵਿਚ ਧੰਨ -ਧੰਨ  ਮਾਤਾ ਗੁਜ਼ਰੀ ਜੀ ਸੁਸਾਇਟੀ ਅਤੇ ਤੇਰਾ -ਤੇਰਾ ਹੱਟੀ ਵਲੋਂ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਜੱਜ ਦੀ ਸੇਵਾ ਭਾਈ ਅਮਨਦੀਪ ਸਿੰਘ ਅਤੇ ਭਾਰਤੀ ਨੇ ਕੀਤੀ ਬੱਚਾ ਤਰਨਪ੍ਰੀਤ ਸਿੰਘ ਅਸ਼ਮੀਤ ਕੌਰ ,ਜਸਲੀਨ ਕੌਰ ,ਦਮਨਜੋਤ ਕੌਰ ਸ਼ਾਹੀ ਪਰਿਵਾਰ ਵਲੋਂ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ |ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਵਲੋਂ ਪਰਮਜੀਤ ਕੌਰ ,ਰਮਨਦੀਪ ਕੌਰ ,ਭੁਪਿੰਦਰ ਕੌਰ,ਰਾਜੂ ਵੀਰ ਜੀ ਕਮਲਦੀਪ ਕੌਰ ,ਮਨਦੀਪ ਕੌਰ ,ਇੰਦਰਜੀਤ ਕੌਰ ,ਨੇ ਸੇਵਾ ਨਿਭਾਈ |