ਫਗਵਾੜਾ (ਸ਼ਿਵ ਕੋੜਾ) ਅਜ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਵਲੋ 7ਵਾਂ ਸਟੇਟ ਰੋਜ਼ਗਾਰ ਮੇਲੇ ਦਾ ਦੋ ਦਿਨਾਂ ਲਈ ਸੁਰੂਆਤ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੇ ਮੁੱਖ ਤੋਰ ਤੇ ਰਾਮਗੜ੍ਹੀਆ ਗਰੁੱਪ ਆਫ ਇੰਸਟੀਚਿਊਟ ਫਗਵਾੜਾ ਵਿਖੇ ਪਹੁੰਚ ਕੇ ਰਿਬਨ ਕਟੱ ਕੇ ਕਿੱਤੀ ।ਇਸ ਮੋਕੇ ਤੇ ਐਸ ਡੀ ਐਮ ਫਗਵਾੜਾ ਕੁਲਪਰੀਤ ਸਿੰਘ, ਉਮਾ ਭੋਗਲ ਡੱਟ ਡਾਇਰੈਕਟਰ,ਨਵੀਨ ਢਿੱਲੋਂ ,ਮਨਜੀਤ ਸਿੰਘ, ਕੁਲਦੀਪ ਸਿੰਘ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਗੁਰਦਿਆਲ ਸਿੰਘ,ਡਾਕਟਰ ਰਮਨ ਕੁਮਾਰ, ਰਾਜਕੁਮਾਰ ਰਾਜੂ,ਬੋਬੀ ਨਾਹਰ,ਸੋਰਵ ਜੋਸੀ।
ਇਸ ਮੋਕੇ ਤੇ ਧਾਲੀਵਾਲ ਸਾਹਿਬ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਨੋਜਵਾਨਾ ਨੂੰ ਵਧ ਤੋਂ ਵਧ ਨੌਕਰੀ ਦੇਣ ਦੇ ਉਪਰਾਲੇ ਤਹਿਤ ਸਾਡੇ ਫਗਵਾੜਾ ਵਿਖੇ ਦੋ ਦਿਨਾਂ ਰੋਜ਼ਗਾਰ ਮੇਲਾ ਲਗਵਾਇਆ ।ਤਾਂ ਕਿ ਫਗਵਾੜੇ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕੇ ਤੇ ਪੰਜਾਬ ਦਾ ਨੋਜਵਾਨ ਤਰਕੀ ਕਰ ਸਕੇ।ਉਹਨਾਂ ਨੇ ਰਾਮਗੜ੍ਹੀਆ ਮੈਨਜਮੈਂਟ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਇਹ ਮੇਲਾ ਲਗਵਾ ਕੇ ਸਰਕਾਰ ਦੇ ਲੋਕਾਂ ਪ੍ਰਤੀ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਸਾਥ ਦਿੱਤਾ ।