ਨਵੀਂ ਦਿੱਲੀ : ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸ ਦੀ ਉਮੀਦਵਾਰ ਅਲਕਾ ਲਾਂਬਾ ਨੇ ਆਮ ਆਦਮੀ ਦੇ ਇੱਕ ਵਰਕਰ ਨੂੰ ਥੱਪੜ ਮਾਰ ਦਿੱਤਾ। ਅਸਲ ‘ਚ ਚਾਂਦਨੀ ਚੌਕ ਦੇ ਮਜਨੂੰ ਦੇ ਟਿੱਲੇ ਦੇ ਵੋਟਿੰਗ ਕੇਂਦਰ 126 ਤੋਂ 133 ‘ਤੇ ਅਲਕਾ ਲਾਂਬਾ ਅਤੇ ‘ਆਪ’ ਵਰਕਰ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਲਾਂਬਾ ਨੇ ਦੋਸ਼ ਲਾਇਆ ਕਿ ‘ਆਪ’ ਵਰਕਰ ਨੇ ਉਨ੍ਹਾਂ ਦੇ ਬੇਟੇ ਬਾਰੇ ਟਿੱਪਣੀ ਕੀਤੀ ਹੈ। ਇਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ‘ਆਪ’ ਵਰਕਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਥੱਪੜ ‘ਆਪ’ ਵਰਕਰ ਨੂੰ ਨਹੀਂ ਲੱਗਾ।