ਜਲੰਧਰ :- ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ (35 ਸਿੱਖ ਜਥੇਬੰਦੀਆਂ ਦਾ ਸਮੂਹ ) ਵਲੋਂ ਅੱਜ ਪੰਜਾਬ ਪ੍ਰੈਸ ਕਲੱਬ
ਜਲੰਧਰ ਵਿਖੇ ਇਕ ਵਿਸ਼ੇਸ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਅਲਾਇੰਸ ਦੇ ਬੁਲਾਰੇ ਸ: ਸੁਖਦੇਵ ਸਿੰਘ
ਫਗਵਾੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਦੀ ਸਰਕਾਰ ਵਲੋਂ-ਕਸਾਨੀ ਸੰਬੰਧਤ ਤਿੰਨ ਕਾਲੇ ਕਾਨੂਨਾਂ ਦੇ
ਵਿਰੁੱਧ ਕਿਸਾਨਾਂ ਵਲੋਂ ਕੀਤੇ ਜਾ ਰਹੇ ਲੰਮੇ ਸੰਘਰਸ਼ ਵਿਚ ਸਰਕਾਰ ਦਾ ਅੜੀਅਲ ਵਤੀਰਾ ਬਹੁਤ ਹੀ
ਨਿਰਾਸ਼ਾਜਨਕ ਹੈ , ਸਰਕਾਰ ਦੀ ਟਾਲਮਟੋਲ ਨੀਤੀ ਇਸ ਮਸਲੇ ਦੇ ਹੱਲ ਵੱਲ ਨਹੀਂ ਜਾ ਰਹੀ ਇਹਨਾਂ ਹਾਂਲਾਤਾਂ
ਵਿਚ ਸੰਘਰਸ਼ ਨੂੰ ਹੋਰ ਵਧੇਰੇ ਤੇਜ ਕੀਤਾ ਜਾ ਰਿਹਾ ਹੈ।
ਇਸੇ ਕੜੀ ਵਿਚ ਯੂਰਪ ਦੀਆਂ ਇਨਸਾਫ ਪਸੰਦ ਸੰਸਸਾਵਂ ਦੇ ਸਮੂਹ ਅਤੇ ਇਨਸਾਫ ਦੀ ਅਵਾਜ ਹਿਤ ਕਾਰਜਸੀਲ
ਸੰਸਥਾਂ Movement against atrocities and repression ਵਲੋਂ ਸਾਂਝੇ ਉਮਰਾਲੇ ਵਜੋਂ ਇਸ ਮਸਲੇ ਨੂੰ ਸੰਸਾਰ ਦੀ
ਸਰਵਉੱਚ ਸੰਸਥਾ ਯੂਨਾਇਟੇਡ ਨੇਸ਼ਨਜ਼ ਆਰਗੇਨਾਈਜੇਸਨਜ਼ ਦੇ ਧਿਆਨ ਵਿਚ ਲਿਆਉਣ ਲਈ ਵਿਸ਼ੇਸ਼
ਉਪਰਾਲਾ ਕੀਤਾਂ ਜਾਂ ਰਿਹਾ ਹੈ ,ਜਿਸ ਦੇ ਤਹਿਤ ਮਿਤੀ 15 ਜਨਵਰੀ 2021 ਨੂੰ ਯੂ.ਐਨ ਓ ਦੇ ਕਿਸਾਨੀ ਨਾਲ
ਐਂਡ ਐਗਰੀਕਲਚਰ ਆਰਗੈਨਾਈਜੇਸ਼ਨਜ਼ ਦੇ ਮੁੱਖ ਦਫਤਰ ਜੋ ਕਿ ਇਟਲੀ ਦੇ ਰੋਮ ਸ਼ਰਿਰ
ਵਿਚ ਸਥਿਤ ਹੈ। ਦੇ ਸਾਹਮਣੇ ਇਕ ਕਿਸਾਨ ਰੈਲੀ ਕੀਤੀ ਜਾਵੇਗੀ ,ਅਤੇ ਇਕ ਮੰਗ ਪੱਤਰ ਅਦਾਰੇ ਣੂੰ ਸੋਪਿਆ
ਜਾਵੇਗਾ। ਇਸ ਕਿਸਾਨ ਰੈਲੀ ਵਿੱਚ ਇਹਨਾਂ ਕਿਸਾਨ ਮਾਰੂ ਕਾਨੂੰਨਾਂ ਤੇ ਸ਼ਾਂਤਮਈ ਧਰਨੇ ਤੇ ਜਾ ਰਹੇ ਕਿਸਾਨਾਂ ਤੇ ਹੋਏ
ਸਰਕਾਰੀ ਅੱਤਿਆਚਾਰ ਦਾ ਮੁੱਦਾ ਚੁੱਕਿਆ ਜਾਵੇਗਾ , ਓਹਨਾ ਨੇ ਦੱਸਿਆ ਕਿ ਅਲਾਇੰਸ ਆਫ ਸਿੱਖ
ਅਰਗੇਨਾਈਜੇਸ਼ਨਜ ਦੇ ਕੋਆਰਡੀਨੇਟਰ ਸਰਦਾਰ ਪਰਮਮਾਲ ਸਿੰਘ ਸਭਰਾ ਨੂੰ ਇਸ ਰੈਲੀ ਵਿਚ ਸੰਬੋਧਨ
ਕਾਰਨ ਲਈ ਵਿਸ਼ੇਸ਼ ਸੱਦਾ ਮਿਲਿਆ ਹੈ ਉਹ ਭਾਰਤ ਤੋਂ ਇਸ ਰੈਲੀ ਵਿਚ ਨੁਮਾਇੰਦਗੀ ਕਰਨਗੇ:
ਓਹਨਾ ਦਸਿਆ ਕਿ ਇਸ ਪੱਧਰ ਦੀ ਕਿਸਾਨ ਰੈਲੀ ਇਤਿਹਾਸ ਵਿਜ ਪਹਿਲੀ ਵਾਰ ਹੋ ਰਹੀ ਹੈ-ਭਾਵੇ ਕਰੋਨਾ
ਮਹਾਮਾਰੀ ਦੇ ਚਲਦਿਆਂ ਇਸ ਵਿਚ 100 ਨੁਮਾਇੰਦਿਆਂ ਨੂੰ ਹੀ ਭਾਗ ਲੈਣ ਦੀ ਆਗਿਆ ਮਿਲੀ ਹੈ ਪਰ ਇਸ
ਇਤਿਹਾਸਕ ਰੈਲੀ ਨਾਲ ਕਿਸਾਨੀ ਦੇ ਹੱਕਾਂ ਦੀ ਅਵਾਜ ਨੂੰ ਸੰਸਾਰ ਪੱਧਰ ਦਾ ਮੁਕਾਮ ਹਾਸਲ ਹੋਵੇਗਾ।
ਭਾਰਤ ਸਰਕਾਰ ਤੋ ਹੋਰ ਵਧੇਰੇ ਦਬਾਅ ਬਣਾਉਣ ਵਿਚ ਵੀ ਇਸ ਰੈਲੀ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ ਇਸ
ਮੌਕੇ ਉਹਨਾ ਨਾਲ ‘ਅਲਾਇੰਸ ਦੇ ਕੋਆਰਡੀਨੇਟਰ ਪਰਮਪਾਲ ਸਿੰਘ ਸਭਰਾ ਤੇ ਇਲਾਵਾ ਗੁਰਸਾਹਿਬ ਸਿੰਘ,
ਲੁਧਿਆਣਾ, ਨੌਜਵਾਨ ਕਿਸਾਨ ਆਗੂ ਪ੍ਰਦੀਪ ਸਿੰਘ ਪੱਟੀ ,ਰਾਜਿੰਦਰ ਸਿੰਘ ਤੂਤ, ਰਮਨਜੀਤ ਸਿੰਘ, ਪ੍ਰਭਜੋਤ
ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।