16 ਮਈ 2020 (ਗੁਰਦੀਪ ਸਿੰਘ ਹੋਠੀ)
ਅਲਾਵਲਪੁਰ ਵਿੱਚ 50/50 ਕਿੱਲੋ ਕਣਕ ਦੀਅਾਂ 250 ਬੋਰੀਅਾ ਚੋਰੀ ਕਰਨ ਸੰਬੰਧੀ ਸੁਮਿਤ ਗੁਪਤਾ ਪੁੱਤਰ ਸ਼੍ਰੀ ਮਹੇਸ਼ ਚੰਦਰ, ਵਾਸੀ ਛੱਤੀ ਹੋਈ ਗਲੀ ਅਲਾਵਲਪੁਰ, ਥਾਣਾ ਅਾਦਮਪੁਰ, ਜਿਲਾਂ ਜਲੰਧਰ ਨੇ ਨਾ-ਮਲੂਮ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 119 ਮਿਤੀ 15.05.2020 ਅ:ਧ 380 ਭ:ਦ ਥਾਣਾ ਅਾਦਮਪੁਰ ਦਰਜ ਕਰਵਾਈਅਾ ਸੀ l ਇਸ ਮੁਕੱਦਮੇ ਦੀ ਤਫਤੀਸ਼ ਸੰਬੰਧੀ ਸ਼੍ਰੀ ਨਵਜੋਤ ਸਿੰਘ ਮਾਹਲ ਅੈਸ. ਅੈਸ. ਪੀ ਸਾਹਿਬ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸਰਬਜੀਤ ਸਿੰਘ SP-D ਜਲੰਧਰ ਦਿਹਾਤੀ, ਅਗਵਾਈ ਹੇਠ ਸ਼੍ਰੀ ਅੰਕੁਰ ਗੁਪਤਾ ਅਾਈ. ਪੀ. ਅੈਸ. ASP ਸਬ-ਡਵੀਜ਼ਨ ਅਾਦਮਪੁਰ, ਇੰਸਪੈਕਟਰ ਨਰੇਸ਼ ਕੁਮਾਰ ਮੁੱਖ ਅਫਸਰ ਥਾਣਾ ਅਾਦਮਪੁਰ, ਇੰਸਪੈਕਟਰ ਗੁਰਿੰਦਰਜੀਤ ਸਿੰਘ A/SHO ਥਾਣਾ ਅਾਦਮਪੁਰ ਅਤੇ ASI ਪਰਮਜੀਤ ਸਿੰਘ ਇੰਚਾਰਜ ਚੌਂਕੀ ਅਲਾਵਲਪੁਰ ਦੀ ਟੀਮ ਦਾ ਗਠਨ ਕੀਤਾ ਗਿਆ ਸੀ l ਜੋ ਟੀਮ ਨੇ ਬੜੀ ਤੇਜ਼ੀ ਨਾਲ ਚੋਰੀ ਕਰਨ ਵਾਲੇ ਦੋਸ਼ੀਆਂ ਦਾ ਪਤਾ ਲਗਾਇਆ ਗਿਆl ਜੋ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਮਿਤੀ – 14/15-05.2020 ਦੀ ਰਾਤ ਕਰੀਬ 9 ਅਾਦਮੀ ਬੈਲੇਰੋ ਗੱਡੀ ਤੇ ਦਾਣਾ ਮੰਡੀ ਅਲਾਵਲਪੁਰ ਦੇ ਪਿੱਛਲੇ ਪਾਸੇ ਅਾਏ ਤੇ 60 ਬੋਰੀਅਾਂ 50/50 ਕਿਲੋਗ੍ਰਾਮ ਕਣਕ ਦੀਅਾ ਚੋਰੀ ਕਰਕੇ ਲੈ ਗਏ l ਜੋ ਅੱਜ ਮੁਕੱਦਮਾ ਹਜਾ ਦੇ ਬਾਕੀਅਾ ਦੋਸ਼ੀਆ ਸੀ ਸ਼ਨਾਖਤ ਹੋ ਗਈ ਹੈ l ਜਿਹਨਾਂ ਨੂੰ ਜਲਦ ਹੀ ਗਿਰਫਤਾਰ ਕੀਤਾ ਜਾਵੇਗਾ l ਮੁਕੱਦਮਾ ਹਜਾ ਦੇ ਗਿਰਫਤਾਰ ਦੋਸ਼ੀ ਹਰਨੇਕ ਸਿੰਘ ੳੁਕਤ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ l ੳੁਸਦਾ ਰਿਮਾਂਡ ਹਾਸਲ ਕਰ ਕੇ ਅਗਲੀ ਤਫਤੀਸ਼ ਅਮਲ ਵਿੱਚ ਲਿਅਾਈ ਜਾਵੇਗੀ l ਜੋ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਥਾਣਾ ਮੰਡੀ ਅਲਾਵਲਪੁਰ ਵਿੱਚੋਂ 250 ਬੋਰੀਅਾਂ 50/50 ਕਿਲੋਗ੍ਰਾਮ ਕਣਕ ਦੀਅਾ ਚੋਰੀ ਨਹੀਂ ਹੋਈਅਾਂ ਬਲਕਿ 60 ਬੋਰੀਅਾਂ 50/50 ਕਿਲੋਗ੍ਰਾਮ ਕਣਕ ਦੀਅਾ ਚੋਰੀ ਹੋਣੀਅਾ ਪਾਈਅਾ ਹਨ l ਜੋ ਬਾ੍ਮਦ ਹੋ ਗਈਅਾ ਹਨ l ਮੁਕੱਦਮਾ ਦੀ ਤਫਤੀਸ਼ ਜਾਰੀ ਹੈ l