ਅੰਜ ਜਿਲ੍ਹਾ ਮਹਿਲਾ ਕਾਂਗਰਸ ਵੱਲੋ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਦੀ ਅਗਵਾਈ ਵਿੱਚ ਆਧੁਨਿਕ ਯੁਗ ਦੇ ਨਿਰਮਾਤਾ ਰਾਜੀਵ ਗਾਂਧੀ ਦਾ ਜਨਮ ਦਿਵਸ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਅ ਲਈ ਮਾਸਕ ਵੰਡ ਕੇ ਮਨਾਇਆ ਗਿਆ ਰਾਜੀਵ ਗਾਂਧੀ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਸ਼ਰਧਾਜਲੀ ਦੇਣ ਲਈ ਪ੍ਰਧਾਨ ਸੁਰਜੀਤ ਕੌਰ ਨੇ ਮੀਟਿੰਗ ਆਪਣੇ ਘਰ ਵਿਖੇ ਕਰਵਾਈ। ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਆਧੁਨਿਕ ਭਾਰਤ ਦੇ ਨਿਰਮਾਤਾ ਰਾਜੀਵ ਗਾਂਧੀ ਦਾ ਹਮੇਸ਼ਾ ਇਕੋਂ ਸੁਪਨਾ ਰਿਹਾ ਸੀ ਕਿ ਭਾਰਤ ਨੂੰ ਆਧੁਨਿਕ ਖੇਤਰ ਵਿੱਚ ਆਗੇ ਲੈ ਕੇ ਜਾਣਾ ਜੋ ਕਿ ਅੱਜ ਦਿਖ ਵੀ ਰਿਹਾ ਹੈ। ਆੱਜ ਸਾਡਾ ਦੇਸ਼ ਜੋ ਸੰਚਾਰ ਕ੍ਰਾਂਤੀ ਦੀ ਦਿਸ਼ਾ ਵਿੱਚ ਆੰਗੇ ਹੈ ਇਹ ਸਿਰਫ ਰਾਜੀਵ ਗਾਂਧੀ ਦੀ ਦੇਣ ਹੈ। ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਅਤੇ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਲਿਆਉਣ ਲਈ ਪੰਚਾਇਤੀ ਰਾਜ ਵਿੱਚ 50% ਰਾਖਵਾਕਰਣ ਰਾਜੀਵ ਗਾਂਧੀ ਦੀ ਦੇਣ ਹੈ। ਮੀਟਿੰਗ ਤੋ ਬਾਅਦ ਕੋਰੋਨਾ ਮਾਹਾਮਾਰੀ ਦੀ ਤੇਜੀ ਲਹਿਰ ਤੋ ਬਚਾਅ ਲਈ ਲੋਕਾ ਨੂੰ ਕੋਰੋਨਾ ਨਿਯਮਾ ਦੀ ਪਾਲਣਾ ਕਰਨ ਲਈ ਕਿਹਾ ਅਤੇ ਲੋਕਾ ਨੂੰ ਮਾਸਕ ਵੰਡੇ। ਇਸ ਮੌਕੇ:- ਸੁਰਜੀਤ ਕੌਰ, ਕੰਚਨ ਠਾਕੁਰ, ਰੀਮਾ, ਗੁਰਮੀਤ ਜੱਸੀ, ਨਰਿੰਦਰ ਮਲਕੀਤ ਰਾਏ, ਰਮੇਸ਼, ਰਾਜ ਕੁਮਾਰ, ਗੁਰਪ੍ਰੀਤ ਆਦਿ ਕਾਂਗਰਸ ਵਰਕਰ ਮੌਜੂਦ ਸਨ।