ਬਟਾਲਾ, ਅੰਮਿ੍ਰਤਸਰ ਤੋਂ ਬਾਅਦ ਹੁਣ ਬਟਾਲਾ ਇੰਪਰੂਵਮੈਂਟ ਟ੍ਰੱਸਟ ਦੇ ਚੇਅਰਮੈਨ ਪਵਨ ਕੁਮਾਰ ਪੰਮਾ ਨੂੰ ਵੀ ਸੀ. ਐੱਮ. ਦੇ ਨਿਰਦੇਸ਼ਾਂ ’ਤੇ ਹਟਾ ਦਿੱਤਾ ਗਿਆ ਹੈ। ਦੱਸ ਦੱਈਏ ਕਿ ਪੰਮਾ ਦੀ ਜਗ੍ਹਾ ’ਤੇ ਕਤਸੂਰੀ ਲਾਲ ਨੂੰ ਟ੍ਰੱਸਟ ਦਾ ਨਵਾਂ ਚੇਅਰਮੈਨ ਬਣਾ ਦਿੱਤਾ ਗਿਆ ਹੈ।ਕਸਤੂਰੀ ਲਾਲ ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਹੀ ਅੰਮਿ੍ਰਤਸਰ ਇੰਪਰੂਵਮੈਂਟ ਟ੍ਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾ ਕੇ ਦਮਨਦੀਪ ਸਿੰਘ ਨੂੰ ਚੇਅਰਮੈਨੀ ਦੇ ਦਿੱਤੀ ਗਈ ਸੀ।