ਜਲੰਧਰ,12 ਨਵੰਬਰ()ਕੈਪਟਨ ਅਤੇ ਵਿਜੇਇੰਦਰ ਸਿੰਗਲਾ ਦੀ ਜੋੜੀ ਵਾਂਗ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਵਾਅਦੇ ਵੀ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਲਈ ਲਾਰੇ ਸਾਬਤ ਹੋ ਰਹੇ ਹਨ।
ਪਹਿਲਾਂ ਲੰਬਾ ਸਮਾਂ ਸੰਗਰੂਰ ਅਤੇ ਹੁਣ ਸਥਾਨਕ ਅੰਤਰਰਾਜੀ ਬੱਸ ਸਟੈਂਡ ਵਿੱਚ ਬਣੀ ਪਾਣੀ ਵਾਲੀ ਟੈਂਕੀ ਉੱਤੇ ਪਿਛਲੇ 28 ਅਕਤੂਬਰ ਤੋਂ 2 ਬੇਰੁਜ਼ਗਾਰ ਮੁਨੀਸ਼ ਅਤੇ ਜਸਵੰਤ ਚੜ੍ਹੇ ਹੋਏ ਹਨ।ਦਿਵਾਲੀ ਮੌਕੇ 4 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰਾਂ ਨੂੰ ਸਿੱਖਿਆ ਮੰਤਰੀ ਨੇ ਖੁਦ ਬਾਹਰ ਧਰਨੇ ਵਿੱਚ ਆ ਕੇ ਭਰੋਸਾ ਦਿੱਤਾ ਸੀ ਕਿ 9-10 ਨਵੰਬਰ ਤੱਕ ਮਾਸਟਰ ਕੇਡਰ ਦੀਆਂ ਅਸਾਮੀਆਂ ਖਾਸ ਕਰਕੇ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਲਈ ਹੋਣ ਵਾਲੀ ਭਰਤੀ ਤੋਂ ਯੂਨੀਅਨ ਨੂੰ ਚੰਡੀਗੜ੍ਹ ਬੁਲਾ ਕੇ ਜਾਣੂ ਕਰਵਾ ਦਿੱਤਾ ਜਾਵੇਗਾ।ਪ੍ਰੰਤੂ ਅੱਤ ਦੀ ਖੱਜਲ ਖ਼ੁਆਰੀ ਝੱਲਣ ਮਗਰੋਂ ਵੀ ਸਿੱਖਿਆ ਮੰਤਰੀ ਨੇ ਬੇਰੁਜ਼ਗਾਰਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ।
ਚੋਣ ਜਾਬਤਾ ਲੱਗਣ ਦੇ ਡਰੋ ,ਭਰਤੀ ਪ੍ਰਕਿਰਿਆ ਅਧਵਾਟੇ ਲਟਕਣ ਦਾ ਖਦਸ਼ਾ ਲੈਕੇ ਬੇਰੁਜ਼ਗਾਰਾਂ ਨੇ ਮੁੜ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਮਾਰਚ ਕੀਤਾ।
ਯੂਨੀਅਨ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਅਮਨ ਸੇਖਾ,ਸੰਦੀਪ ਗਿੱਲ,ਜਨਰਲ ਸਕੱਤਰ ਗਗਨਦੀਪ ਕੌਰ ਨੇ ਕਿਹਾ ਕਿ ਸਰਕਾਰ ਲਾਰੇ ਲਾਕੇ ਸਮਾ ਟਪਾਉਣ ਦੀ ਤਾਕ ਵਿੱਚ ਹੈ।