जालंधर: ਅੱਜ ਦੀ ਪ੍ਰੈਸ ਕਾਨਫਰੰਸ ਸਾਕਾ ਨਕੋਦਰ 4 ਫਰਵਰੀ 1986 ਜਿਸ ਵਿਚ ਪੰਜਾਬ ਪੁਲਿਸ ਤੇ ਅਰਧ ਸਰਕਾਰੀ ਬਲਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਗਨ ਭੇਟ ਹੋਈਆਂ ਬੀੜਾਂ ਦੀ ਪ੍ਰਾਪਤੀ ਲਈ ਸ਼ਾਂਤ-ਮਈ ਜਾ ਰਹੀਆਂ ਸੰਗਤਾਂ ‘ਤੇ ਅੰਨੇਵਾਹ ਗੋਲੀਆਂ ਵਰਸਾਉਣ, ਜਿਸ ਵਿਚ ਚਾਰ ਸਿੰਘਾਂ ਦੇ ਸ਼ਹੀਦੀ ਪ੍ਰਾਪਤ ਕਰ ਜਾਣ ਤੇ ਦਰਜਨ ਤੋਂ ਉੱਪਰ ਲੋਕਾਂ ਦੇ ਫੱਟੜ ਹੋਣ ਦੀ ਘਟਨਾ ਜੋ ਸ਼ੇਰਪੁਰ ਪਿੰਡ ਦੇ ਨਹਿਰੀ ਪੁਲ ‘ਤੇ (ਕਪੂਰਥਲਾ ਨਕੋਦਰ ਰੋਡ ‘ਤੇ) ਵਾਪਰੀ ਸੀ ਜਿਸ ਦੀ ਜੁਡੀਸ਼ੀਅਲ ਜਾਂਚ ਰਿਟਾਇਰਡ ਜਸਟਿਸ ਗੁਰਨਾਮ ਸਿੰਘ ਵੱਲੋਂ ਕੀਤੀ ਗਈ ਸੀ। ਇਹ ਰਿਪੋਰਟ 5 ਮਾਰਚ 2007 ਵਿਚ 15 ਸਾਲਾਂ ਬਾਅਦ ਪੰਜਾਬ ਵਿਧਾਨ ਸਭਾ ਵਿਚ ਬੜੇ ਹੀ ਡਰਾਮਈ ਢੰਗ ਨਾਲ ਪੇਸ਼ ਕੀਤੀ ਗਈ ਤੇ ਇਨਾਂ ‘ਤੇ ਐਕਸ਼ਨ ਰਿਪੋਰਟ ਪੇਸ਼ ਕਰਨ ਦੀ ਜ਼ਰੂਰਤ ਵੀ ਨਾ ਸਮਝੀ ਗਈ। ਇਹ ਰਿਪੋਰਟ ਜੋ ਦੋ ਭਾਗਾਂ ਵਿਚ ਸੀ ਇਸਦਾ ਇੱਕ ਹੀ ਭਾਗ ਮਿਲ ਸਕਿਆ ਹੈ ਜਦੋਂ ਕਿ ਦੂਜਾ ਭਾਗ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਵਿਚੋਂ ਮਿਲ ਨਹੀਂ ਰਿਹਾ।
29 ਮਾਰਚ 1987 ਨੂੰ ਇੰਦਰਜੀਤ ਸਿੰਘ ਕਲਾਸ ਬਨ ਨਕੋਦਰ ਵੱਲੋਂ ਪੁਲਿਸ ਥਾਣਾ ਨਕੋਦਰ ਦੇ ਇੰਸਪੈਕਟਰ ਜਸਕੀਰਤ ਸਿੰਘ S.H.O. ਨਕੋਦਰ ਵੱਲੋਂ 4 ਫਰਵਰੀ 1986 ਨੂੰ ਲਿਖਤੀ ਰਿਪੋਰਟ 307/392/427/353/332/188/148/149/436/511/ ਭ/ਦ 25/27-54-59 ਦੀ ਅਥਰਾਜ ਰਿਪੋਰਟ ਭਰੀ ਗਈ ਸੀ ਅਤੇ 4 ਫਰਵਰੀ 1988 ਨੂੰ ਇੰਦਰਜੀਤ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਕਲਾਸ 1 ਨਕੋਦਰ ਦੇ ਹੁਕਮਾਂ ਤੇ ਇਹ ਅਥਰਾਜ ਰਿਪੋਰਟ ਦਾਖਲ ਦਫਤਰ ਕੀਤੀ ਗਈ। ਇਹ ਰਿਪੋਰਟ ਵੀ ਜਿਸ ਜਸਟਿਸ ਗੁਰਨਾਮ ਸਿੰਘ ਦੀ ਜੁਡੀਸ਼ੀਅਲ ਇੰਨਕੁਆਰੀ ਰਿਪੋਰਟ ਸੀ ਜੋ ਸਾਕਾ ਨਕੋਦਰ ਨਾਲ ਸੰਬੰਧਿਤ ਸੀ ਉਹ ਜੋ ਅਦਾਲਤ ਵਿਚੋਂ ਨਹੀਂ ਪੁਲਿਸ ਰਿਕਾਰਡ ਵਿਚੋਂ ਮਿਲ ਰਹੀ ਹੈ।
ਰਿਪੋਰਟ ਦਾ ਪਹਿਲਾ ਭਾਗ ਤਾਂ ਮਿਲ ਗਿਆ ਹੈ ਦੂਜਾ ਭਾਗ ਪ੍ਰਾਪਤ ਕਰਨ ਤੇ ਇਨਸਾਫ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਸੀ.ਐੱਮ. ਪੰਜਾਬ ਨੂੰ ਵਾਰ ਵਾਰ ਬੇਨਤੀ ਕਰਨ ਤੇ ਵੀ ਤੇ ਉਨ੍ਹਾਂ ਵੱਲੋਂ ਪ੍ਰੈਸ ਰਾਹੀ ਬਿਆਨਾਂ ਰਾਹੀ ਦਿੱਤੇ ਭਰੋਸੇ ਕਿ ਨਕੋਦਰ ਸਾਕਾ ਦੀ ਦੁਬਾਰਾ ਜਾਂਚ ਕਰਵਾਈ ਜਾਵੇਗੀ ਹਰ ਹਾਲਤ ਵਿੱਚ ਇਨਸਾਫ ਦੁਆਇਆ ਜਾਵੇਗਾ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼ਹੀਦ ਭਾਈ ਰਵਿੰਦਰ ਸਿੰਘ ਇਨ੍ਹਾਂ ਦੇ ਮਾਤਾ ਪਿਤਾ ਵੱਲੋਂ ਵਾਰ ਵਾਰ ਕੀਤੀਆਂ ਬੇਨਤੀਆਂ ਮਿਤੀ 30 ਜੁਲਾਈ 2018, 18 ਅਗਸਤ 2018, ਗਵਰਨਰ ਪੰਜਾਬ ਵੀ ਲਿਖੇ ਪੱਤਰ 10 ਦਸੰਬਰ 2018 ਡੀ.ਸੀ. ਜਲੰਧਰ ਨੂੰ ਸ਼ਹੀਦ ਪਰਿਵਾਰਾਂ ਵੱਲੋਂ 2-3-2018 ਨੂੰ ਭੇਜ ਸਨ ਯਾਦ ਪੱਤਰ ਤੇ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਪੰਜਾਬ ਵਿਧਾਨ ਸਭਾ ਵਿਤ ਐਮ ਐੱਲ ਏ ਕੰਵਰ ਸੰਧੂ ਐਚ ਐਸ ਫੁਲਕਾ ਅਵਾਜ ਉਠਾ ਚੁੱਕੇ ਹਨ ਤੇ ਐਕਸ਼ਨ ਰਿਪੋਰਟ ਲਈ ਮੰਗ ਕਰ ਚੁੱਕੇ ਹਨ। ਸਾਂਬਕਾ ਐਮ.ਪੀ. ਧਰਮਵੀਰ ਗਾਂਧੀ ਜੀ ਪਾਰਲੀਮੈਟ ਵਿਚ ਤੇ ਸਾਬਾਕਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਜੀ ਵੀ ਸੀ.ਐਮ ਪੰਜਾਬ ਨੂੰ ਲਿਖ ਚੁੱਕੇ ਹਨ। ਨਕੋਦਰ ਤੋ ਚੁਣੇ ਐਮ.ਪੀ. ਸੰਤੋਖ ਸਿੰਘ ਦੀ ਚੋਣ ਵੇਲੇ ਨਕੋਦਰ ਤੇ ਨਮੀਨਾ ਪੈਲੇਸ ਵਿਚ ਤੇ ਬਾਅਦ ਵਿਚ ਵੀ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਨਕੋਦਰ ਗੋਲੀ ਕਾਂਡ ਦੀ ਦੁਬਾਰਾ ਜਾਂਚ ਲਈ ਆਖ ਚੁੱਕੇ ਹਨ ਪ੍ਰੈਸ ਵਿਚ ਬਿਆਨਾਂ ਦੇ ਬਾਵਜੂਦ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੇ।
ਅੱਜ ਨਕੋਦਰ ਸਾਕੇ ਦੇ ਸ਼ਹੀਦਾਂ ਦੀ 34 ਵੀ ਵਰੇਗੰਢ ਤੇ ਅਸੀਂ ਸੀਬੀਏ ਰਾਹੀ ਆਪਣੀ ਆਵਾਜ ਸੀ.ਐੱਮ ਤਕ ਪਹੁੰਚਾਉਣ ਲਈ ਕੀਤੇ ਉਪਰਾਲੇ ਦੋਰਾਨ ਇਤੇ ਸਾਡੇ ਨਾਲ ਪ੍ਰੈਸ ਕਾਨਫਰੰਸ ਵਿਚ
ਆਏ ਸੀਬੀਏ ਇਨਸਾਫ ਪਸੰਦ ਜਥੇਬੰਦੀਆਂ ਦੇ ਕਾਰਕੁਨਾਂ, ਵਕੀਲਾਂ ਜਿਨ੍ਹਾਂ ਹਮੇਸ਼ਾਂ ਇੰਨਸਾਫ ਲਈ ਸਾਡਾ ਸਾਥ ਦਿੱਤਾ ਤੇ ਦੇ ਰਹੇ ਹਨ। ਧੰਨਵਾਦ ਕਰਦੇ ਹਾਂ ਜਿਨ੍ਹਾਂ ਅੱਜ ਫਿਰ ਸਰਕਾਰ ਦੇ ਬੋਲੇ ਕੰਨਾਂ ਤੱਕ ਸਾਡੀ ਆਵਾਜ ਪਹੁੰਚਾਉਣ ਲਈ ਸਾਡੇ ਨਾਲ ਆਵਾਜ ਉਠਾਈ ਹੈ ਤੇ ਪੰਜਾਬ ਸਰਕਾਰ , ਸੀ.ਐਮ. ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਪੂਰਾ ਕਰਨ ਤੇ ਸਾਡੇ ਲਈ ਇਨਸਾਫ ਦੀ ਮੰਗ ਕੀਤੀ ਹੈ