ਅੱਜ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਜੀ ਨੂੰ ਉਹਨਾਂ ਦੇ ਜਨਮ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਦੀ ਅਗਵਾਈ ਵਿੱਚ ਮਹਿਲਾ ਕਾਂਗਰਸ ਵੱਲੋ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਜੀ ਦੇ ਜਨਮ ਵਰ੍ਰੇਗੰਡ ਮੌਕੇ ਅਸੀ ਉਹਨਾਂਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਆਓ ਅਸੀ ਸਾਰੇ ਰੱਲ ਕੇ ਮਹਾਤਮਾ ਗਾਂਧੀ ਜੀ ਦਾ ਅਹਿੰਸਾ ਨੂੰ ਲੈ ਕੇ ਜੋ ਸੁਨੇਹਾ ਹੈ ਉਸ “ਤੇ ਪਹਿਰਾ ਦਈਏ ਤੇ ਹੱਕ ਸੱਚ ਲਈ ਹਮੇਸ਼ਾ ਆਵਾਜ ਉਨਾਈਏ ਅਤੇ ਉਹਨ੍ਹਾਂ ਦੀਆਂ ਸਿੱਖਿਆਵਾ ਉੱਤੇ ਚਲ ਕੇ ਭਾਰਤਦੇਸ਼ ਨੂੰ ਹੋਰ ਵਧੀਆ ਤੇ ਮਜਬੂਤ ਬਣਾਈਏ। ਡਾ ਸੇਠੀ ਨੇ ਕਿਹਾ ਕਿ ਲਾਲ ਬਹਾਦੁਰ ਸ਼ਾਸ਼ਤਰੀ ਜੀ ਨੇ 1965 ਭਾਰਤ-ਪਾਕਿ
ਜੰਗ ਸਮੇਂ ਸਾਡੇ ਦੇਸ਼ ਦੀ ਅਗਵਾਈ ਕੀਤੀ ਸੀ ਉਹਨਾਂ ਦੇ ਦਿੱਤੇ “ਜੈ ਜਵਾਨ, ਜੈਕਿਸਾਨ” ਦੇ ਨਾਅਰੇ ਨੇ ਭਾਰਤ ਵਿੱਚ ਫੌਜੀ ਜਵਾਨਾਂ ਤੇ ਕਿਸਾਨਾਂ ਦੇ ਕਾੱਦ ਨੂੰ ਹੋਰਉੱਚਾ ਕਰ ਦਿੱਤਾ ਤੇ ਇਹ ਨਾਅਰਾ ਸਦਾ ਭਾਰਤੀਆ ਅੰਦਰ ਜਿਊਂਦਾ ਰਹੇਗਾ।ਇਸ ਮੌਕੇ:- ਸੁਰਜੀਤ ਕੌਰ, ਆਸ਼ਾ ਰਾਣੀ, ਪਲਵੀ, ਅਨੂੰ ਗੁਪਤਾ, ਕਨਚਨ,ਸੁਮਨ, ਰਣਜੀਤ ਰਾਣੌ, ਵੰਨਦਨਾ, ਬਲਬੀਰ ਕੌਰ, ਰਮਨਪ੍ਰੀਤ ਅਦਿ