ਫਗਵਾੜਾ 7 ਸਤੰਬਰ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ (ਬ) ਐਸ.ਸੀ/ਬੀ.ਸੀ ਵਿੰਗ ਤਾਲਮੇਲ ਕਮੇਟੀ ਫਗਵਾੜਾ ਦੀ ਇਕ ਜਰੂਰੀ ਮੀਟਿੰਗ ਪ੍ਰਧਾਨ ਜਥੇਦਾਰ ਸਰੂਪ ਸਿੰਘ ਖਲਵਾੜਾ ਦੀ ਅਗਵਾਈ ਹੇਠ ਹੁਸ਼ਿਆਰਪੁਰ ਰੋਡ ਸਥਿਤ ਸਿਟੀ ਹਾਰਟ ਰਿਜਾਰਟ ਵਿਖੇ ਹੋਈ। ਜਿਸ ਵਿੱਚ ਸਮੂਹ ਆਹੁਦੇਦਾਰਾਂ ਨੇ ਹਿੱਸਾ ਲਿਆ। ਜਿਸ ਵਿੱਚ ਜਥੇਦਾਰ ਸਰੂਪ ਸਿੰਘ ਖਲਵਾੜਾ, ਮੋਹਣ ਸਿੰਘ ਵਾਹਦ, ਪ੍ਰਕਾਸ਼ ਸਿੰਘ ਰਾਣੀਪੁਰ ਰਾਜਪੂਤਾਂ, ਹਰਬਲਾਸ ਬਾਲੂ ਰਾਣੀਪੁਰ ਰਾਜਪੂਤਾਂ, ਪਰਮਿੰਦਰ ਸਿੰਘ ਜੰਡੂ ਭੁੱਲਾਰਾਈ, ਰੋਸ਼ਨ ਸਿੰਘ ਢੰਡੋਲੀ, ਬਲਵੀਰ ਸਿੰਘ ਗੰਡਵਾਂ, ਅਵਤਾਰ ਸਿੰਘ ਸੀਰਾ, ਹਰਦੀਪ ਸਿੰਘ ਮਾਣਕ, ਗੁਰਮੁਖ ਸਿੰਘ ਚਾਨਾ, ਕੁਲਦੀਪ ਸਿੰਘ ਸਮਰਾ, ਰਛਪਾਲ ਸਿੰਘ ਪੀਪਾਰੰਗੀ, ਦਰਸ਼ਣ ਸਿੰਘ ਅਤੇ ਗੁਰਵਿੰਦਰ ਸਿੰਘ ਲਵਲੀ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਉਕਤ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਾਲੀ ਦਲ ਫਗਵਾੜਾ ਅੰਦਰ ਪਿਛਲੇ ਦਿਨਾਂ ਤੋਂ ਜੋ ਖਿੱਚੋਤਾਣ ਚੱਲ ਰਹੀ ਹੈ ਉਹ ਸਿਰਫ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਵਿਧਾਨ ਸਭਾ ਚੋਣਾਂ ਸਿਰ ‘ਤੇ ਹੋਣ ਕਰਕੇ ਐਸ.ਸੀ/ਬੀ.ਸੀ ਵਿੰਗ ਤਾਲਮੇਲ ਕਮੇਟੀ ਵਲੋਂ ਇਸ ਸਬੰਧੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਦੋਵਾਂ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਆਪਸੀ ਮਨ-ਮੁਟਾਵ ਦੂਰ ਕਰਵਾਏ ਜਾ ਸਕਣ, ਜਿਸ ਦੇ ਸਦਕਾ ਇੱਕਮੁੱਠ ਹੋ ਕੇ ਚੋਣ ਮੈਦਾਨ ‘ਚ ਨਿਤਰਿਆ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਇਹ ਵੀ ਫੈਸਲਾ ਕੀਤਾ ਗਿਆ ਕਿ ਅਗਲੇ ਦਿਨਾਂ ‘ਚ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਪੱਧਰ ‘ਤੇ ਐਸ.ਸੀ/ਬੀ.ਸੀ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ ਜੋ ਕਿ ਪਿੰਡਾਂ ਅੰਦਰ ਕਾਂਗਰਸ ਸਰਕਾਰ ਦੌਰਾਨ ਕੱਟ ਹੋਏ ਨੀਲੇ ਕਾਰਡ, ਨਵੇਂ ਬਣਨ ਵਾਲੇ ਨੀਲੇ ਕਾਰਡ, ਕੱਟ ਹੋਈਆਂ ਪੈਨਸ਼ਨਾਂ, ਨਵੀਆਂ ਲੱਗਣ ਵਾਲੀਆਂ ਪੈਨਸ਼ਨਾ, ਖੇਤ ਮਜਦੂਰਾਂ ਦੇ ਕਰਜਾ ਮੁਆਫੀ, ਨਿੱਜੀ ਸਕੂਲਾਂ ‘ਚ ਪੜਦੇ ਵਿਦਿਆਰਥੀਆਂ ਦੀਆਂ ਫੀਸਾਂ ਨੂੰ ਮੁਆਫ ਕਰਵਾਉਣ ਅਤੇ ਤਾਲਾਬੰਦੀ ਦੌਰਾਨ ਬੇਰੁਜਗਾਰ ਹੋਏ ਲੋਕਾਂ ਦੀ ਸੂਚੀ ਤਿਆਰ ਕਰਕੇ ਸਰਕਾਰ ਪਾਸੋਂ ਉਨ੍ਹਾਂ ਦੀ ਮਾਲੀ ਮਦਦ ਕਰਵਾਉਣ ਆਦਿ ਮਸਲਿਆਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰ ਸਕੇ।