ਜਲੰਧਰ : ਖੇਡਾਂ ਵਿਦਿਆਰਥੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ
ਹਨ।ਇਹਨਾਂ ਵਿੱਚ ਭਾਗ ਲੈਣ ਨਾਲ਼ ਵਿਦਿਆਰਥੀਆਂ ਦਾ ਸਰੀਰ ਤੰਦਰੁਸਤ ਅਤੇ
ਦਿਮਾਗ਼ ਹੁੰਦਾ ਹੈ।ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਹੀ ਸਕੂਲਾਂ ਵਿੱਚ
ਵੱਖ-ਵੱਖ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ।ਵਾਸਲ ਐੈਜੂਕੇਸ਼ਨ
ਸੁਸਾਇਟੀ ਦੁਆਰਾ ਸੰਚਾਲਿਤ ਆਈਵੀਵਰਲਡ ਸਕੂਲ, ਜਲੰਧਰ ਵਿੱਚ ਇੰਟਰ
ਹਾਊਸ ਅਥਲੈਟਿਕਸ ਮੀਟ-2019-20 ਕਰਵਾਈ ਗਈ।ਇਸ ਮੌਕੇ ਉੱਪਰ
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐੱਸ. ਚੌਹਾਨ ਜੀ ਨੇ ਟਰੈਕ ਅਤੇ ਫੀਲਡ
ਈਵੈਂਟ ਦੇ 222 ਜੇਤੂ ਵਿਦਿਆਰਥੀਆਂ ਨੂੰ ਮੈਡਲ ਦਿੱਤੇ।ਪ੍ਰਿੰਸੀਪਲ
ਸ਼੍ਰੀਮਤੀ ਐੱਸ. ਚੌਹਾਨ ਜੀ ਨੇ ਜੇਤੂ ਵਿਦਿਆਰਥੀਆਂ ਦੇ ਇਸ ਸ਼ਾਨਦਾਰ
ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰ ਵੀ ਵਧੀਆ ਕਾਰਗੁਜ਼ਾਰੀ ਕਰਨ
ਦੀ ਪ੍ਰੇਰਨਾ ਦਿੱਤੀ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਅਧਿਅਕਸ਼
ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਡਾਇਰੈਕਟਰ
ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਜੀ ਨੇ ਵਿਦਿਆਰਥੀਆਂ ਅਤੇ
ਸਬੰਧੰਤ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ
ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ