ਜਲੰਧਰ : ਵਾਸਲ ਐਜੂਕੇਸ਼ਨ ਸੋਸਾਇਟੀ ਦੁਆਰਾ ਚਲਾਏ ਜਾ ਰਹੇ ਆਈਵੀਵਰਲਡ ਸਕੂਲ,
ਜਲੰਧਰ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ
ਅਤੇ ਵਿਦਿਆਰਥੀਆਂ ਦੁਆਰਾ ਪਾਣੀ ਦੀ ਸੁਰੱਖਿਆ ਲਈ ਸਹੁੰ ਚੁੱਕੀ
ਗਈ।ਇਸ ਮੌਕੇ ਉੱਪਰ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਸਕੂਲ ਦੇ ਪ੍ਰਿੰਸੀਪਲ
ਸ੍ਰੀਮਤੀ ਐੱਸ. ਚੌਹਾਨ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਪਾਣੀ ਦੀ
ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਹਰ ਸਾਲ ਪੀਣ ਵਾਲ਼ੇ
ਪਾਣੀ ਦੀ ਮਾਤਰਾ ਵਿੱਚ ਲਗਾਤਾਰ ਆ ਰਹੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ
ਜੇ ਕੋਈ ਸਖ਼ਤ ਕਦਮ ਨਾ ਉਠਾਏ ਗਏ ਤਾਂ ਆਉਣ ਵਾਲ਼ੇ ਸਮੇਂ ਵਿੱਚ
ਸਾਨੂੰ ਕਈ ਖਤਰਨਾਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ।ਇਸ ਲਈ
ਪਾਣੀ ਬਚਾਓ ਸੰਕਲਪ ਅਧੀਨ ਚੁੱਕੀ ਸਹੁੰ ਨੂੰ ਅਮਲੀ ਜਾਮਾ ਪਹਿਨਾਉਣ
ਦੀ ਸਖ਼ਤ ਜ਼ਰੂਰਤ ਹੈ।ਅਜਿਹਾ ਕਰਕੇ ਹੀ ਅਸੀਂ ਆਪਣੀਆਂ ਆਉਣ ਵਾਲ਼ੀਆਂ
ਪੀੜ੍ਹੀਆਂ ਦਾ ਜੀਵਨ ਸੁਰੱਖਿਅਤ ਕਰ ਸਕਦੇ ਹਾਂ।