ਜਲੰਧਰ : ਆਈਵੀ ਵਰਲਡ ਪਲੇ ਸਕੂਲ,ਜਲੰਧਰ ਵਿੱਚ ਬੜੇ ਹੀ ਉਤਸ਼ਾਹ ਅਤੇ
ਧੂਮ-ਧਾਮ ਨਾਲ ਉੱਚੇ ਪੱਧਰ ਤੇ ਡਾਂਡੀਆ ਪਾਰਟੀ ਦਾ
ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਵਾਸਲ ਐਜੂਕੇਸ਼ਨਲ
ਗਰੁੱਪ ਦੇ ਡਾਇਰੈਕਟਰ ਮੈਡਮ ਸ਼੍ਰੀਮਤੀ ਈਨਾ ਵਾਸਲ,ਸੀ.ਓ.ਓ
ਸ਼੍ਰੀਮਾਨ ਰਾਘਵ ਵਾਸਲ ਜੀ,ਮਾਣਯੋਗ ਪ੍ਰਿੰਸੀਪਲ ਸ਼੍ਰੀਮਤੀ
ਐਸ.ਚੌਹਾਨ ਜੀ ਮੁੱਖ-ਮਹਿਮਾਨ ਦੇ ਰੂਪ ਵਿੱਚ ਸ਼ਾਮਿਲ
ਸਨ।ਇਹ ਪ੍ਰੋਗਰਾਮ ਮੁੱਖ ਅਧਿਆਪਕਾ ਸ਼੍ਰੀਮਤੀ ਸ਼ਿਫਾਲੀ
ਸ਼ਰਮਾ ਜੀ ਦੀ ਨਿਗਰਾਨੀ ਹੇਠ ਹੋਇਆ।ਇਸ ਡਾਂਡੀਆ ਰਾਤਰੀ
ਪ੍ਰੋਗਰਾਮ ਵਿੱਚ ਜਮਾਤ ਨਰਸਰੀ ਤੋਂ ਕੇ-2 ਦੇ ਵਿਦਿਆਰਥੀਆਂ
ਵਲੋਂ ਖਾਸ ਰੰਗਾਗੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਆਰ.ਜੇ
ਰੈਂਡੀ ਇਸ ਪ੍ਰੋਗਰਾਮ ਦੇ ਐਂਕਰ ਸਨ।ਇੱਕ-ਇੱਕ ਮਿੰਟ ਦੀਆਂ
ਖੇਡਾਂ ਕਰਵਾਈਆਂ ਗਈਆਂ।ਜੇਤੂਆਂ ਨੂੰ ਸਨਮਾਨਿਤ ਕੀਤਾ
ਗਿਆ ਤੇ ਤੋ ਟੋਫੇ ਦਿੱਤੇ ਗਏ।ਸਕੂਲ ਵੱਲੋਂ ਯਾਦਗਾਰੀ ਲਈ ਇੱਕ
ਫੋਟੋ ਕਾਰਨਰ ਵੀ ਸੀ ਜਿੱਥੇ ਬੱਚੇ ਦੀ ਉਸਦੇ ਮਾਤਾ-ਪਿਤਾ ਨਾਲ
ਫੋਟੋ ਖਿੱਚੀ ਗਈ।