ਜਲੰਧਰ : ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਆਈਵੀ ਵਰਲਡ ਸਕੂਲ,
ਜਲੰਧਰ ਵਿੱਚ ਜਮਾਤ ਪਹਿਲੀ ਅਤੇ ਦੂਸਰੀ ਦੇ ਵਿਦਿਆਰਥੀਆਂ ਲਈ 4 ਦਸੰਬਰ, 2019
ਨੂੰ ਇੱਕ ਖਾਸ ਸਲਾਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।ਇਸ ਖਾਸ
ਮੌਕੇ ਉੱਤੇ ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੈਂਬਰ ਅਤੇ
ਵਿਦਿਆਰਥੀਆਂ ਦੇ ਮਾਤਾ-ਪਿਤਾ ਸ਼ਾਮਿਲ ਸਨ।ਇਸ ਵਿੱਚ ਵਿਦਿਆਰਥੀਆਂ
ਦੁਆਰਾ ‘ਸੈਲਿਊਟ ਟੂ ਆਰਮਡ ਫੋਰਸ’ ਤੇ ਅਧਾਰਿਤ ਪੇਸ਼ਕਾਰੀ ਕੀਤੀ ਗਈ।ਸਭ
ਤੋਂ ਪਹਿਲਾਂ ਪਰਮਾਤਮਾ ਦੀ ਅਰਾਧਨਾ ਕੀਤੀ ਗਈ।ਫਿਰ ਵਿਦਿਆਰਥੀਆਂ ਨੇ ਵੱਖ-
ਵੱਖ ਕਿਸਮ ਦੇ ਡਾਂਸ ਤੇ ਦੇਸ਼ ਭਗਤੀ ਦੇ ਗੀਤਾਂ ਨਾਲ ਸਭ ਨੂੰ ਮੋਹਿਤ ਕਰ
ਲਿਆ।ਇਸ ਮੌਕੇ ਉੱਤੇ ਵਿਦਿਆਰਥੀਆਂ ਦੁਆਰਾ ਇੱਕ ਆਰਮੀ ਅਫ਼ੳਮਪ;ਸਰ ਦੇ
ਜੀਵਨ ਨੂੰ ਬਿਆਨ ਕਰਦਾ ਇੱਕ ਨਾਟਕ ਪੇਸ਼ ਕੀਤਾ ਗਿਆ ਜਿਸ ਰਾਹੀਂ ਦੱਸਿਆ
ਗਿਆ ਕਿ ਕਿਵੇਂ ਇੱਕ ਆਰਮੀ ਅਫ਼ੳਮਪ;ਸਰ ਫ਼ੳਮਪ;ੌਜ ਵਿੱਚ ਚੁਣੇ ਜਾਣ ਤੋਂ ਲੈ ਕੇ ਆਪਣੇ
ਅੰਤਿਮ ਸਾਹ ਤੱਕ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ ਤੇ ਲੋੜ ਪੈਣ ਤੇ
ਆਪਣਾ ਸਭ ਕੁਝ ਵਾਰ ਦਿੰਦਾ ਹੈ।ਨਾ ੳੇੁਸ ਲਈ ਕੋਈ ਰੱਖੜੀ ਤੇ ਨਾ ਕੋਈ
ਦਿਵਾਲੀ, ਬਸ ਉਸ ਲਈ ਆਪਣੇ ਦੇਸ਼ ਦੀ ਰੱਖਿਆ ਦੀ ਜ਼ਿੰਮੇਵਾਰੀ ਹੀ ਸਭ ਤੋਂ
ਪਹਿਲਾਂ ਹੁੰਦੀ ਹੈ।ਇਸ ਸ਼ਾਨਦਾਰ ਪੇਸ਼ਕਾਰੀ ਨੇ ਸਭ ਨੂੰ ਭਾਵੁਕ ਕਰ ਦਿੱਤਾ।
ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਕੇ. ਕੇ. ਵਾਸਲ, ਚੇਅਰਮੈਨ
ਸ਼੍ਰੀ ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ ਜੀ, ਵਾਈਸ
ਪ੍ਰੈਜ਼ੀਡੈਂਟ ਡਾ. ਆਰ. ਕੇ. ਵਾਸਲ ਤੇ ਸੀ.ਈ.ਓ ਸ਼੍ਰੀ ਰਾਘਵ ਵਾਸਲ ਜੀ ਨੇ
ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਅਤੇ ਕਾਰਜ-ਕੁਸ਼ਲਤਾ ਦੀ ਪ੍ਰਸੰਸਾ
ਕਰਦਿਆਂ ਭਵਿੱਖ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ।ਇਸ
ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਐੱਸ. ਚੌਹਾਨ ਜੀ
ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੀ
ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਦੇਸ਼ ਦੇ ਫੌਜੀਆਂ ਦਾ ਸਨਮਾਨ ਕਰਨ
ਦੀ ਪ੍ਰੇਰਨਾ ਦਿੱਤੀ।