ਜਲੰਧਰ : ਆਈਵੀ ਵਰਲਡ ਸਕੂਲ ਜਲੰਧਰ ਨੇ ਵਿਦਿਆਰਥੀਆਂ ਦੇ ਗਿਆਨ ਵਿੱਚ
ਵਾਧਾ ਕਰਨ ਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਬੈਸਟ ਲਾਇਬ੍ਰੇਰੀ
ਯੂਜ਼ਰ ਅਵਾਰਡ 2019-20 ਨਾਲ ਸਨਮਾਨਿਤ ਕੀਤਾ।ਇਸ ਵਿੱਚ ਜਯੋਤਸਨਾ
ਚੌਧਰੀ,ਇਸ਼ਾਨੀ ਤੇ ਸਮਰਥ ਬਡੋਲਾ ਜਮਾਤ ਅੱਠਵੀਂ ਦੇ
ਵਿਦਿਆਰਥੀਆਂ ਨੂੰ ਸਾਲ 2019-20 ਵਿੱਚ ਸਭ ਤੋਂ ਵੱਧ ਕਿਤਾਬਾਂ
ਪੜ੍ਹਨ ਲਈ ਅਤੇ ਲਾਇਬ੍ਰੇਰੀ ਨੂੰ ਵੱਧ ਤੋਂ ਵੱਧ ਵਰਤੋਂ ਕਰਨ ਲਈ,
ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਨੂੰ
ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਵੱਧ ਤੋਂ ਵੱਧ ਲਾਇਬ੍ਰੇਰੀ ਦੀ
ਵਰਤੋਂ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਸਕੂਲ ਦੀ ਪ੍ਰਿੰਸੀਪਲ
ਐਸ.ਚੌਹਾਨ ਜੀ ਨੇ ਇਹ ਅਵਾਰਡ ਵਿਦਿਆਰਥੀਆਂ ਨੂੰ ਵੱਧ ਤੋਂ
ਵੱਧ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨ ਲਈ ਦਿੱਤਾ ਤਾਂ ਜੋ ਭਵਿੱਖ
ਵਿੱਚ ਹੋਰ ਵਿਦਿਆਰਥੀ ਇਹਨਾਂ ਤੋਂ ਪ੍ਰੇਰਿਤ ਹੋ ਕੇ ਉਹ ਵੀ ਕਿਤਾਬਾਂ
ਪੜ੍ਹ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਣ।ਵਾਸਲ ਐਜੂਕੇਸ਼ਨ
ਸੁਸਾਇਟੀ ਦੇ ਪ੍ਰਧਾਨ ਕੇ.ਕੇ ਵਾਸਲ, ਚੇਅਰਮੈਨ
ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਈਨਾ ਵਾਸਲ ਜੀ
ਤੇ ਸੀ.ਈ.ਓ  ਰਾਘਵ ਵਾਸਲ ਜੀ ਨੇ ਇਹ ਕਾਮਨਾ ਕੀਤੀ ਕਿ ਸਕੂਲ
ਅਗਾਂਹ ਭੱਵਿਖ ਵਿੱਚ ਵੀ ਵਿਦਿਆਰਥੀਆਂ ਲਈ ਅਜਿਹਾ ਉਪਰਾਲਾ ਕਰਦਾ ਰਹੇਗਾ।