ਜਲੰਧਰ: ਆਈਵੀ ਵਰਲਡ ਸਕੂਲ, ਜਲੰਧਰ ਵਿੱਚ ਕਿੰਡਰਗਾਰਡਨ ਦੇ ਵਿਦਿਆਰਥੀਆਂ ਦੇ ਲਈ
ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਉੱਤੇ
ਸਕੂਲ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ
ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਵੈਸਟਰਨ, ਕਲਾਸਿਕ ਤੇ ਹਾਸ ਭਰਪੂਰ
ਡਾਂਸ ਸ਼ਾਮਿਲ ਸਨ। ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼
ਕੀਤਾ ਗਿਆ। ਸੈਸ਼ਨ 2019-20 ਦੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੇ
ਪੜ੍ਹਾਈ ਅਤੇ ਹੋਰ ਖੇਤਰਾਂ ਵਿੱਚ ਪ੍ਰਾਪਤੀਆਂ ਕੀਤੀਆਂ ਹਨ, ਉਹਨਾਂ
ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਦੇ ਅੰਤ
ਵਿੱਚ ਸਕੂਲ ਦੀ ਪ੍ਰਿੰਸੀਪਲ ਐਸ.ਚੌਹਾਨ ਜੀ ਨੇ ਪ੍ਰੋਗਰਾਮ ਵਿੱਚ
ਸ਼ਾਮਿਲ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਜੀਵਨ
ਵਿੱਚ ਹੋਰ ਜ਼ਿਆਦਾ ਮਿਹਨਤ ਕਰਨ,ਉੱਚਾ ਮੁਕਾਮ ਹਾਸਿਲ ਕਰਨ ਤੇ ਨਾਲ ਹੀ
ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ।ਵਾਸਲ ਐਜੂਕੇਸ਼ਨ
ਸੁਸਾਇਟੀ ਦੇ ਪ੍ਰਧਾਨ ਕੇ.ਕੇ ਵਾਸਲ, ਚੇਅਰਮੈਨ ਸ਼੍ਰੀਮਾਨ
ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ ਜੀ ਤੇ ਸੀ.ਈ.ਓ
ਰਾਘਵ ਵਾਸਲ ਜੀ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ
ਅਤੇ ਅਗਾਂਹ ਵੀ ਮਿਹਨਤ ਕਰਨ ਤੇ ਉਚੇਰੀ ਵਿਦਿਆ ਪ੍ਰਾਪਤ ਕਰਨ ਦੀ
ਪ੍ਰੇਰਨਾ ਦਿੱਤੀ।