ਜਲੰਧਰ : ਆਈ-ਲੀਗ ਐਜੂਕੇਸ਼ਨ ਦੇ ਆਈਵੀ ਸਕੂਲ,ਜਲੰਧਰ ਵਿੱਚ ਅੱਜ
‘ਤੀਜ ਦਾ ਤਿਉਹਾਰ’ ਬੜੇ ਹੀ ਉਤਸ਼ਾਹ ਅਤੇ ਧੂਮ-ਧਾਮ ਨਾਲ
ਮਨਾਇਆ ਗਿਆ।ਤੀਜ ਦੇ ਤਿਉਹਾਰ ਨੂੰ ਤੀਆਂ ਦੇ ਤਿਉਹਾਰ ਵਜੋਂ
ਵੀ ਜਾਣਿਆ ਜਾਂਦਾ ਹੈ।ਸਕੂਲ ਵਿੱਚ ਇਸ ਤਿਉਹਾਰ ਨੂੰ ਮਨਾਉਣ ਦਾ
ਮੁੱਖ ਮਕਸਦ ਅੱਜ ਦੀ ਪੀੜ੍ਹੀ ਨੂੰ ਅਲੋਪ ਹੋ ਰਹੇ ਪੰਜਾਬੀ
ਸੱਭਿਆਚਾਰ ਬਾਰੇ ਜਾਣਕਾਰੀ ਦੇਣਾ ਸੀ।ਇਹ ਤਿਉਹਾਰ ਸਾਉਣ ਦੇ
ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਤਿਉਹਾਰ ਤੇ
ਮੁਟਿਆਰਾਂ ਗਿੱਧੇ ਪਾਉਂਦੀਆਂ ਤੇ ਪੀਂਘਾਂ ਝੂਟਦੀਆਂ
ਹਨ।ਆਈਵੀ ਵਰਲਡ ਸਕੂਲ ਵਿੱਚ ਵੀ ਵਿਦਿਆਰਥੀਆਂ ਨੂੰ ਇਸ ਤਿਉਹਾਰ
ਬਾਰੇ ਜਾਣੂ ਕਰਵਾਇਆ ਗਿਆ।ਵਿਦਿਆਰਥੀਆਂ ਦੁਆਰਾ ਪੰਜਾਬੀ
ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਵਿਦਿਆਰਥੀਆਂ ਵੱਲੋਂ
ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਵੱਖ-
ਵੱਖ ਸਟਾਲ ਲਗਾਏ ਗਏ।ਜਿਸ ਵਿੱਚ ਮਹਿੰਦੀ ਦਾ ਸਟਾਲ,ਜਲੇਬੀ ਦਾ
ਸਟਾਲ,ਚੂੜੀਆਂ ਚੜਵਾਉਣ ਵਾਲਾ ਸਟਾਲ,ਸੈਲਫੀ ਸਟਾਲ ਤੇ ਪੀਂਘਾਂ
ਆਦਿ ਸਭ ਮੌਜੂਦ ਸਨ।ਇਸ ਪ੍ਰੋਗਰਾਮ ਦਾ ਅਨੰਦ ਮਾਣਦਿਆਂ
ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਬਾਰੇ ਖੂਬ ਗਿਆਨ
ਪ੍ਰਾਪਤ ਕੀਤਾ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ
ਸ਼੍ਰੀਮਤੀ ਐਸ.ਚੌਹਾਨ ਜੀ ਨੇ ਸਾਰੇ ਵਿਦਿਆਰਥੀਆਂ ਨੂੰ ‘ਤੀਜ ਦੇ
ਤਿਉਹਾਰ’ ਦੀਆਂ ਵਧਾਈਆਂ ਦਿੰਦਿਆਂ ਉਹਨਾਂ ਨੂੰ ਆਪਣੇ
ਪੰਜਾਬੀ ਸੱਭਿਆਚਾਰ ਦੀ ਸੰਭਾਲ ਕਰਨ ਅਤੇ ਆਪਣੀ ਮਾਂ-ਬੋਲੀ
ਪੰਜਾਬੀ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ।