ਜਲੰਧਰ :- ਆਈਵੀ ਵਰਲਡ ਸਕੂਲ ਦੁਆਰਾ ਸਰਕਾਰ ਦੇ ਹੂਕਮਾਂ ਨੂੰ ਧਿਆਨ ਵਿੱਚ ਰੱਖਦੇ
ਹੋਏ ਜਮਾਤ ਦੂਜੀ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ ਦਿੱਤਾ ਗਿਆ
ਹੈ।ਹਮੇਸ਼ਾ ਦੀ ਤਰ੍ਹਾਂ ਆਈਵੀ ਵਰਲਡ ਸਕੂਲ ਆਪਣੇ ਵਿਦਿਆਰਥੀਆਂ ਦੀ ਸੁਰੱਖਿਆ
ਨੂੰ ਕਦੇ ਵੀ ਅੱਖੋ ਓਹਲੇ ਨਹੀਂ ਕਰਦਾ ਅਤੇ ਸਮੇਂ-ਸਮੇਂ ’ਤੇ ਸੁਰੱਖਿਆ
ਕਰਮਚਾਰੀਆਂ ਨੂੰ ਵਰਕਸ਼ਾਪਾਂ ਰਾਹੀ ਜਾਗਰੂਕ ਕਰਦਾ ਰਹਿੰਦਾ ਹੈ।ਸਕੂਲ ਵੱਲੋਂ
ਪੰਜਾਬ ਪੁਲਿਸ ਵਿਭਾਗ ਦੁਆਰਾ ਇੱਕ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ।ਜਿਸ
ਵਿੱਚ ਸਕੂਲ ਦੇ ਸਾਰੇ ਬਸ ਚਾਲਕਾਂ ਅਤੇ ਨੈਨੀਜ਼ ਨੂੰ ਵਿਦਿਆਰਥੀਆਂ ਨੂੰ ਘਰੋਂ ਲੈਣ
ਜਾਣ ਅਤੇ ਸੁਰੱਖਿਅਤ ਢੰਗ ਨਾਲ਼ ਛੱਡਣ ਸੰਬੰਧਿਤ ਬਹੁਤ ਸਾਰੇ ਸੁਝਾਅ ਦਿੱਤੇ।
ਐੱਸ ਚੌਹਾਨ,ਪ੍ਰਿੰਸੀਪਲ,ਆਈਵੀ ਵਰਲਡ ਸਕੂਲ ਨੇ ਪੰਜਾਬ ਪੁਲਿਸ ਦੇ
ਵਿਭਾਗ ਦਾ ਧੰਨਵਾਦ ਕੀਤਾ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ
ਨਿਰਦੇਸ਼ਕ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼
ਆਰ. ਕੇ. ਵਾਸਲ, ਡਾਇਰੈਕਟਰ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਜੀ
ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਦੇ ਹੋਏ ਭਵਿੱਖ ਵਿੱਚ ਸਮੇਂ-
ਸਮੇਂ ’ਤੇ ਅਜਿਹੀਆਂ ਹੀ ਹੋਰ ਵਰਕਸ਼ਾਪਾਂ ਲਗਾਉਣ ਦੀ ਗੱਲ ਕੀਤੀ।