ਆਈਵੀਅਨਜ਼ ਨੇ ਵਿਸਾਖੀ ਨੂੰ ਪੂਰੇ ਉਤਸ਼ਾਹ ਅਤੇ ਜੋਸ਼ ਨਾਲ਼
ਵਰਚੁਅਲ ਅਸੈਂਬਲੀ ਵਿੱਚ ਮਨਾਇਆ।ਦਿਨ ਦੀ ਸ਼ੁਰੂਆਤ ਸਰਵ
ਸ਼ਕਤੀਮਾਨ ਨੂੰ ਉਸਦੀ ਬ੍ਰਹਮ ਕਿਰਪਾ ਲਈ ਧੰਨਵਾਦ ਕਰਨ ਨਾਲ਼ ਕੀਤੀ
ਗਈ ਅਤੇ ਵਰਚੁਅਲ ਸਭਿਆਚਾਰਕ ਸ਼ੋਅ ਵਿਸਾਖੀ ਦੀ ਮਹੱਤਤਾ ਨੂੰ
ਦਰਸਾਉਂਦੇ ਹੋਏ ਅੱਗੇ ਵਧਾਇਆ ਗਿਆ।ਵਿਦਿਆਰਥੀਆਂ ਨੂੰ
ਅੰਮ੍ਰਿਤਸਰ ਦੇ ਜਲਿ੍ਹਆਂਵਾਲਾ ਬਾਗ਼ ਵਿੱਚ ਸਾਡੇ ਸੁਤੰਤਰਤਾ
ਸੰਗਰਾਮੀਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਯਾਦ ਦਿਵਾਈ ਗਈ।
ਢੋਲ ਦੀ ਅਵਾਜ਼ ਅਤੇ ਨੰਨੇ-ਮੁੰਨੇ ਆਈਵੀਅਨਜ਼ ਦੇ ਪਾਏ
ਹੋਏ ਰੰਗ ਬਰੰਗੇ ਪੰਜਾਬੀ ਪਹਿਰਾਵੇ ਨੇ ਵਾਤਾਵਰਨ ਵਿੱਚ ਜੋਸ਼ ਭਰ
ਦਿੱਤਾ।ਉਹ ਸਾਰੇ ਵਿਸਾਖੀ ਸ਼ਿਲਪਕਾਰੀ ਬਣਾਉਣ ਵਿੱਚ ਲੱਗੇ ਹੋਏ ਸਨ।ਖ-
1 ਦੇ ਵਿਦਿਆਰਥੀਆਂ ਨੇ ਕੁਝ ਪੰਜਾਬੀ ਲੋਕ ਗੀਤ ਗਾਏ ਜਿਸ ਨੇ ਇਸ
ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ।
ਖ-2 ਦੇ ਵਿਦਿਆਰਥੀਆਂ ਨੇ ਢੋਲ ਦੀ ਸ਼ਿਲਪਕਾਰੀ ਦਾ ਅਨੰਦ
ਮਾਣਿਆ।ਅੱਜ ਦੇ ਸਮੇਂ ਵਿੱਚ ਆਈਵੀ ਦੇ ਵਿਦਿਆਰਥੀ ਸਿੱਖਣ ਦੇ
ਨਵੇਂ ਤਰੀਕੇ ਲੱਭ ਕੇ ਸੀਮਾਵਾਂ ਤੋੜ ਰਹੇ ਹਨ।ਵਿਸਾਖੀ ਨੂੰ
ਦਰਸਾਉਂਦਿਆਂ ਕੁਝ ਵਿਦਿਆਰਥੀਆਂ ਨੇ ਖੋਜ ਕੀਤੀ ਅਤੇ ਕਿਸਾਨਾਂ ਦੀ
ਸਖਤ ਮਿਹਨਤ ਅਤੇ ਉਹਨਾਂ ਦੁਆਰਾ ਉਗਾਏ ਅਨਾਜ ਦੀ ਰਿਕਾਰਡਿੰਗ
ਕੀਤੀ ਅਤੇ ਕਿਸਾਨਾਂ ਪ੍ਰਤੀ ਧੰਨਵਾਦ ਪ੍ਰਗਟਾਇਆ।
ਸ਼੍ਰੀਮਤੀ ਐੱਸ ਚੌਹਾਨ ਪ੍ਰਿੰਸੀਪਲ,ਆਈਵੀ ਵਰਲਡ ਸਕੂਲ ਨੇ ਇਸ
ਗਤੀਵਿਧੀ ਨੂੰ ਯਾਦਗਾਰ ਬਣਾਉਣ ਲਈ ਅਧਿਆਪਕਾਂ ਅਤੇ
ਵਿਦਿਆਰਥੀਆਂ ਦੁਆਰਾ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।ਵਾਸਲ
ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ. ਕੇ.
ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ
ਆਰ. ਕੇ. ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼੍ਰੀ
ਰਾਘਵ ਵਾਸਲ ਜੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਸਾਖੀ
ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੁਆਰਾ ਕੀਤੇ
ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ।