ਜਲੰਧਰ : ਦੂਜਾ ਆਲ ਇੰਡੀਆ ਕਾਮਬੈੱਟ ਕਰਾਟੇ ਮੁਕਾਬਲਾ,
ਅੰਮ੍ਰਿਤਸਰ ਵਿੱਚ 25 ਅਗਸਤ, 2019 ਨੂੰ ਕਰਵਾਇਆ ਗਿਆ।ਇਸ
ਮੁਕਾਬਲੇ ਵਿੱਚ ਆਈ.ਵੀ. ਵਰਲਡ ਸਕੁੂਲ ਜਲੰਧਰ ਦੇ ਹੋਣਹਾਰ
ਵਿਦਿਆਰਥੀਆਂ ਨੇ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ
ਕੀਤਾ।ਅੰਡਰ-15 ਵਰਗ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀ
ਚਾਹਤਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ
ਆਪਣੇ ਨਾਂ ਕੀਤਾ।ਇਸ ਦੇ ਨਾਲ ਹੀ ਗਨਤਵਯ ਅਤੇ ਪ੍ਰਨਵ
ਮਹਿੰਦੀਰੱਤਾ ਨੇ ਵੀ ਵਧੀਆ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ
ਕੀਤੇ।ਨੌਵੀਂ ਜਮਾਤ ਦੇ ਹੀ ਇੱਕ ਹੋਰ ਵਿਦਿਆਰਥੀ ਦਿਵਯਮ ਜੈਨ ਨੇ
ਕਰਾਟੇ ਮੁਕਾਬਲੇ ਵਿੱਚ ਬ੍ਰਾਂਨਜ਼ ਮੈਡਲ ਪ੍ਰਾਪਤ ਕੀਤਾ। ਆਈ ਲੀਗ
ਦੇ ਚੇਅਰਮੈਨ ਸ਼ੀ੍ਰ ਕੇ. ਕੇ. ਵਾਸਲ ਨੇ ਜਿੱਥੇ ਸਕੂਲ ਦੇ
ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਉੱਥੇ
ਸਕੂਲ ਦੀ ਪ੍ਰਿੰਸੀਪਲ ਸ਼ੀ੍ਰਮਤੀ ਐੱਸ.ਚੌਹਾਨ ਨੇ ਜੇਤੂ
ਵਿਦਿਆਰਥੀਆਂ ਨੂੰ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ
ਮੁਬਾਰਕਬਾਦ ਦਿੰਦਿਆਂ ਆਖਿਆ ਕਿ ਅਜਿਹੇ ਮੁਕਾਬਲਿਆਂ ਵਿੱਚ
ਭਾਗ ਲੈਣ ਨਾਲ਼ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ
ਵਧਦੀ ਹੈ। ਨਾਲ਼ ਹੀ ਪ੍ਰਿੰਸੀਪਲ ਸਾਹਿਬਾ ਨੇ ਵਿਦਿਆਰਥੀਆਂ ਨੂੰ
ਭਵਿੱਖ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੋਤਸਾਹਿਤ
ਕੀਤਾ।