ਜਲੰਧਰ : ਵਾਸਲ ਐਜੂਕੇਸ਼ਨ ਸੋਸਾਇਟੀ ਦੀ ਅਗਵਾਈ ਵਿੱਚ ਆਈ. ਵੀ. ਵਰਲਡ ਸਕੂਲ, ਜਲੰਧਰ ਵਿੱਚ 14
ਨਵੰਬਰ ਨੂੰ ਬਾਲ ਦਿਵਸ ਬੜੇ ਹੀ ਉਤਸ਼ਾਹ ਅਤੇ ਜੋਸ਼ ਨਾਲ਼ ਮਨਾਇਆ ਗਿਆ।ਇਸ
ਮੌਕੇ ਉੱਤੇ ਖਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਬੱਚਿਆਂ
ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਛੋਟੇ ਬੱਚਿਆਂ ਨੇ ਕਵਿਤਾਵਾਂ
ਅਤੇ ਨਾਟਕ ਰਾਹੀਂ ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਦਿੱਤੀ।ਵੱਡੇ
ਬੱਚਿਆਂ ਦੁਆਰਾ ਸੰਗੀਤ ਦੀਆਂ ਧੁਨਾਂ ਸੁਣਾ ਕੇ ਗੀਤ ਪਛਾਨਣ ਲਈ ਕਿਹਾ ਗਿਆ
।ਇਸ ਗਤੀਵਿਧੀ ਵਿੱਚ ਸਕੂਲ ਦੇ ਬੱਚਿਆਂ ਨੇ ਜ਼ੋਰ-ਸ਼ੋਰ ਨਾਲ਼ ਭਾਗ ਲਿਆ ਅਤੇ ਸੰਗੀਤ
ਪ੍ਰਤੀ ਆਪਣੀ ਰੁਚੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਉੱਪਰ ਸਕੂਲ ਦੇ ਪ੍ਰਿੰਸੀਪਲ
ਸ੍ਰੀਮਤੀ ਐੱਸ. ਚੌਹਾਨ ਦੁਆਰਾ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ
ਦਿੰਦਿਆਂ ਪੜ੍ਹ-ਲਿਖ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਅਤੇ ਚੰਗੀਆਂ ਗੱਲਾਂ ਨੂੰ
ਆਪਣੇ ਜੀਵਨ ਵਿੱਚ ਅਪਨਾਉਣ ਦੀ ਪ੍ਰੇਰਨਾ ਦਿੱਤੀ ਗਈ।