ਜਲੰਧਰ : ਆਈ.ਵੀ.ਵਰਲਡ ਸਕੂਲ, ਜਲੰਧਰ ਵਿੱਚ ਅੱਜ‘ਦਿਵਾਲੀ ਦਾ ਤਿਉਹਾਰ’ ਬੜੇ ਹੀ
ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਖਾਸ
ਮੌਕੇ ’ਤੇ ਜਮਾਤ ਪਹਿਲੀ ਤੋਂ ਤੀਸਰੀ ਤੱਕ ਦੇ ਵਿਦਿਆਰਥੀਆਂ ਦੀ ਵੱਖ-
ਵੱਖ ਢੰਗਾਂ ਦੇ ਨਾਲ ਦੀਵਿਆਂ ਨੂੰ ਸਜਾਉਣ ਦੀ ਪ੍ਰਤਿਯੋਗਤਾ
ਕਰਵਾਈ ਗਈ।ਇਸ ਪ੍ਰਤਿਯੋਗਤਾ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ
ਕੇ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਬਹੁਤ ਹੀ
ਆਕਰਸ਼ਕ ਦੀਵੇ ਸਜਾਏ।ਜਮਾਤ ਚੌਥੀ ਅਤੇ ਪੰਜਵੀਂ ਦੀ ਤੋਰਨ ਬਣਾਉਣ
ਦੀ ਗਤੀਵਿਧੀ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ
ਅਤੇ ਸੂਝ ਦਾ ਪ੍ਰਦਰਸ਼ਨ ਕਰਦਿਆਂ ਬਹੁਤ ਹੀ ਆਕਰਸ਼ਕ ਤੋਰਨ
ਬਣਾਏ।ਜਮਾਤ ਛੇਵੀਂ ਤੋਂ ਨੌਵੀਂ ਤੱਕ ਦੇ ਵਿਦਿਆਰਥੀਆਂ ਦੀ
ਅੰਤਰ ਸਦਨੀ ਰੰਗੋਲੀ ਪ੍ਰਤਿਯੋਗਤਾ ਕਰਵਾਈ ਗਈ ਜਿਸ ਵਿੱਚ
ਵਿਦਿਆਰਥੀਆਂ ਨੇ ਖ਼ੂਬਸੂਰਤ ਅਤੇ ਆਕਰਸ਼ਕ ਰੰਗੋਲੀ ਬਣਾ ਕੇ ਸਭ
ਦਾ ਮਨ ਮੋਹ ਲਿਆ।ਵਿਦਿਆਰਥੀਆਂ ਨੇ ਸੁੰਦਰ ਰੰਗਾਂ ਅਤੇ ਆਪਣੀ
ਕਲਾਤਮਕਤਾ ਨੂੰ ਸਾਬਤ ਕਰਦਿਆਂ ਬਹੁਤ ਹੀ ਮਨਮੋਹਕ ਰੰਗੋਲੀ
ਡਿਜ਼ਾਇਨ ਬਣਾਕੇ ਸਭ ਨੂੰ ਹੈਰਾਨ ਕਰ ਦਿੱਤਾ।ਸਕੂਲ ਵਿੱਚ ਇਹਨਾਂ
ਪ੍ਰਤਿਯੋਗਤਾਵਾਂ ਨੂੰ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ
ਦੀ ਕਲਾਤਮਕਤਾ ਨੂੰ ਉਜਾਗਰ ਕਰਨਾ ਹੈ।ਸਮੇਂ-ਸਮੇਂ ਤੇ ਸਕੂਲ
ਵਿੱਚ ਅਜਿਹੀਆਂ ਪ੍ਰਤਿਯੋਗਤਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ
ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ।ਇਸ ਪ੍ਰੋਗਰਾਮ ਦੇ
ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਐਸ.ਚੌਹਾਨ ਜੀ ਨੇ
ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੁਕ ਹੋਣ ਦੀ ਪ੍ਰੇਰਨਾ ਦਿੰਦਿਆਂ
ਵਿਦਿਆਰਥੀਆਂ ਨੂੰ ‘ਦਿਵਾਲੀ ਦੇ ਤਿਉਹਾਰ’ ਦੀ ਵਧਾਈ ਦਿੱਤੀ ਅਤੇ
ਉਹਨਾਂ ਨੂੰ ਪਟਾਕੇ ਚਲਾਉਣ ਦੀ ਥਾਂ ਹਰੀ ਅਤੇ ਖੁਸ਼ਹਾਲ ਦਿਵਾਲੀ
ਮਨਾਉਣ ਦੀ ਪ੍ਰੇਰਨਾ ਦਿੱਤੀ।