Skip to content
ਸ੍ਰੀ ਅਨੰਦਪੁਰ ਸਾਹਿਬ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਥੱਲੇ ਬਣੇ ਅਜਾਇਬ ਘਰ ਦੇ ਕੋਲ ਆਰਜ਼ੀ ਦੁਕਾਨਾਂ ਅਤੇ ਉਨ੍ਹਾਂ ਦੇ ਸਾਹਮਣੇ ਸਰੋਵਰ ਵਾਲੀ ਪਾਰਕਿੰਗ ਦੇ ਨਾਲ ਬਣੀਆਂ ਦੁਕਾਨਾਂ ਵਿਚ ਅੱਗ ਲੱਗਣ ਕਾਰਨ ਤਕਰੀਬਨ 50 ਦੁਕਾਨਾਂ ਰਾਖ ਹੋ ਗਈਆਂ। ਪਾਰਕਿੰਗ ਵਿਚ ਖੜੇ 2 ਟਿੱਪਰ ਤੇ 5 ਦੇ ਕਰੀਬ ਕਾਰਾਂ ਵੀ ਅੱਗ ਵਿਚ ਸੜ ਕੇ ਸੁਆਹ ਗਈਆਂ। ਅੱਗ ਬਹੁਤ ਭਿਆਨਕ ਸੀ, ਸਭ ਕੁੱਝ ਧੂਹ ਧੂਹ ਕੇ ਜਲਿਆ, ਫਾਇਰ ਬ੍ਰਿਗੇਡ ਡੇਢ ਘੰਟੇ ਤੋਂ ਬਾਅਦ ਆਈ। ਗ਼ਰੀਬ ਪਰਿਵਾਰਾਂ ਦਾ ਸਭ ਕੁੱਝ ਤਬਾਹ ਹੋ ਗਿਆ।