ਜਲੰਧਰ : ਹੰਗਾਮੀ ਹਲਾਤਾਂ ਵਿੱਚ ਲੋਕਾਂ ਨੂੰ ਕਰਫ਼ਿਊ ਪਾਸ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ
ਵਲੋਂ ਆਨ ਲਾਈਨ ਕਰਫ਼ਿਊ ਪਾਸ ਜਾਰੀ ਕਰਨ ਦੀ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ’ਤੇ ਲੋਕ ਕਰਫ਼ਿਊ
ਪਾਸ ਲਈ ਘਰੋਂ ਹੀ ਆਨ ਲਾਈਨ ਅਪਲਾਈ ਕਰ ਸਕਣਗੇ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਲੋਕ ਵੈਬਸਾਈਟ
https://epasscovid19.pais.net.in/. ’ਤੇ ਅਪਲਾਈ ਕਰਕੇ ਕਰਫ਼ਿਊ ਪਾਸ ਪ੍ਰਾਪਤ ਕਰ ਸਕਣਗੇ। ਉਨ੍ਹਾਂ
ਕਿਹਾ ਕਿ ਲੋਕ ਕਰਫ਼ਿਊ ਦੌਰਾਨ ਬਾਹਰ ਜਾਣ ਦਾ ਵਾਜਬ ਕਾਰਨ ਅਤੇ ਆਪਣੇ ਵੇਰਵੇ ਅਪਲੋਡ ਕਰਨਗੇ ਜਿਸ
ਉਪਰੰਤ ਉਨ੍ਹਾਂ ਨੂੰ ਪਾਸ ਜਾਰੀ ਕਰ ਦਿੱਤਾ ਜਾਵੇਗਾ ਅਤੇ ਉਹ ਪਿ੍ਰੰਟ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਲੋਕਾਂ
ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਘਰੋਂ ਹੀ ਇਕ ਸਿੰਗਲ ਕਲਿੱਕ ਨਾਲ ਆਨ ਲਾਈਨ ਕਰਫ਼ਿਊ ਪਾਸ ਪ੍ਰਾਪਤ ਕਰ
ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਫ਼ਿਊ ਪਾਸ ਸਬੰਧੀ ਆਨ
ਲਾਈਨ ਸੁਵਿਧਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਜਲੰਧਰ ਵਿਖੇ ਸਮਰੱਥ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾ
ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਅਮਿਤ ਕੁਮਾਰ, ਰਾਹੁਲ ਸਿੰਧੂ, ਡਾ.ਜੈ ਇੰਦਰ ਸਿੰਘ, ਡਾ.ਸੰਜੀਵ ਸ਼ਰਮਾ ਅਤੇ
ਡਾ.ਵਿਨੀਤ ਕੁਮਾਰ ਆਪਣ ਆਪਣੇ ਅਧਿਕਾਰ ਖੇਤਰ ਵਿੱਚ ਆਨ ਲਾਈਨ ਕਰਫ਼ਿਊ ਪਾਸ ਜਾਰੀ ਕਰਨ ਲਈ ਸਮਰੱਥ
ਅਥਾਰਟੀ ਹੋਣਗੇ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕਾਰਜਕਾਰੀ ਮੈਜਿਸਟਰੇਟ ਰਣਦੀਪ ਸਿੰਘ ਗਿੱਲ, ਜ਼ਿਲ੍ਹਾ
ਖੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ, ਜ਼ੋਨਲ ਲਾਈਸਿੰਗ ਅਥਾਰਟੀ ਲਖਵੰਤ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ
ਦਵਿੰਦਰ ਸਿੰਘ, ਜੀ.ਐਮ.ਮਿਲਕਫ਼ੈਡ ਰੁਪਿੰਦਰ ਸਿੰਘ ਸੇਖੋਂ ਅਤੇ ਜ਼ਿਲ੍ਹਾ ਮੈਨੇਜਰ ਪਨਸਪ ਜਨਕ ਰਾਜ ਵੀ ਪਾਸ ਜਾਰੀ
ਕਰਨ ਦੇ ਸਮਰੱਥ ਹੋਣਗੇ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਔਖੀ ਘੜੀ ਦੌਰਾਨ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ
ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ
ਜਾਵੇਗੀ।