ਜਲੰਧਰ : ਸਫਲਤਾ ਕੋਈ ਅਚਾਨਕ ਹੋਣ ਵਾਲੀ ਘਟਨਾ ਨਹÄ ਹੈ। ਇਹ ਸਖਤ ਮਿਹਨਤ, ਲਗਨ ਅਤੇ ਤਿਆਗ ਨਾਲ ਹਾਸਿਲ ਹੁੰਦੀ ਹੈ। ਸਿੱਖਣ ਕਦੇ ਨਾ ਮੁਕੱਣ ਵਾਲੀ ਪ੍ਰਕ੍ਰਿਆ ਹੈ। ਇਹ ਜ਼ਿੰਦਗੀ ਦੇ ਕਿਸੇ ਵੀ ਪੜਾਅ ਤੇ ਕਿਸੇ ਵੀ ਵੱਲੋਂ ਹਾਸਿਲ ਕੀਤੀ ਜਾ ਸਕਦੀ ਹੈ ਫਿਰ ਭਾਵੇਂ ਉਹ ਇੱਕ ਵਿਦਿਆਰਥੀ ਹੋਵੇ, ਜਾਂ ਅਧਿਆਪਕ ਤੇ ਜਾਂ ਫਿਰ ਪਿ੍ਰੰਸੀਪਲ।

ਡਾ. ਅਰਜ਼ਿੰਦਰ ਸਿੰਘ, ਪਿ੍ਰੰਸੀਪਲ, ਇਨੋਸੈਂਟ ਹਾਰਟਸ ਕਾਲਜ਼ ਆਫ਼ ਐਜ਼ੂਕੇਸ਼ਨ, ਜਲੰਧਰ ਨੇ ਜੀ.ਐਨ.ਡੀ.ਯੂ. ਅੰਮਿ੍ਰਤਸਰ ਵਿਖੇ ‘ਫਲਿਪਡ ਲਰਨਿੰਗ ਅਤੇ ਆਈ.ਸੀ.ਟੀ. ਸਮਰਥਿਤ ਟੀਚਿੰਗ ਐਂਡ ਲਰਨਿੰਗ’ ਵਿਸ਼ੇ ਤੇ ਦੋ ਹਫ਼ਤੇ ਦੀ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ। ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਫਲਿਪਡ ਕਲਾਸਰੂਮ ਸਥਾਪਿਤ ਕਰਨ, ਵੀਡਿਓ ਵਿਕਾਸ ਅਤੇ ਸਵੈਯਮ ਵਾਤਾਵਰਣ ਪ੍ਰਣਾਲੀਆਂ ਲਈ ਐਕਟਿਵ ਲਰਨਿੰਗ ਦੇ ਸਟਡੀ ਵੈਬਸਾਈਟਾਂ ਅਤੇ ਭਾਗ ਲੈਣ ਲਈ ਸਿਖਲਾਈ ਦੇਣਾ ਸੀ।

ਪਿ੍ਰੰਸੀਪਲ ਡਾ. ਅਰਜਿੰਦਰ ਸਿੰਘ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸਾਰੇ ਭਾਗੀਦਾਰਾਂ ਨੂੰ ਫਲਿਪਡ
ਲਰਨਿੰਗ ਵਿੱਚ ਗਿਆਨਵਾਦੀ ਪ੍ਰਕ੍ਰਿਆ ਦੇ ਢਾਂਚੇ ਅਤੇ ਉੱਚ ਸਿਖਲਾਈ ਵਿੱਚ ਭਾਰਤ ਸਰਕਾਰ ਦੀ ਡਿਜ਼ੀਟਲ ਪਹਿਲ ਨੂੰ ਸਮਝਣ ਬਾਰੇ ਸਿਖਲਾਈ ਦਿੱਤੀ ਗਈ। ਉਹਨਾਂ ਨੇ ਅੱਗੇ ਦੱਸਿਆ ਕਿ ਗੁਣਵਤਾ ਵਾਲੀ ਈ ਸਿੱਖਣ ਸਮਗਰੀ ਸਮੇਂ ਦੀ ਲੋੜ ਹੈ। ਸਿੱਖਿਆ ਪ੍ਰਣਾਲੀ ਨੂੰ ਰਵਾਇਤੀ ਤੋਂ ਫਲਿਪਡ ਵਾਲੀਆਂ ਕਲਾਸਰੂਮਾਂ ਵਿੱਚ ਬਦਲਣਾ ਪਵੇਗਾ। ਫਲਿਪ ਹੋਏ ਕਲਾਸਰੂਮ ਵਿੱਚ ਵਿਦਿਆਰਥੀ ਇੱਕ ਸਲਾਹਕਾਰ ਦੀ ਅਗਵਾਈ ਹੇਠ ਆਨਲਾਈਨ ਲੈਕਚਰ, ਡਿਸਕਸ਼ਨ ਵਿੱਚ ਭਾਗ ਲੈਂਦੇ ਹਨ। ਉਹਨਾਂ ਨੇ ਸਿੱਖਿਆ ਵਿੱਚ ਆਈ.ਟੀ. ਸਾਧਨਾਂ ਦੀ ਵਰਤੋਂ ਤੇ ਜ਼ੋਰ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਇਨੋਸੈਂਟ ਹਾਰਟਸ ਕਾਲਜ਼ ਆਫ਼ ਐਜ਼ੂਕੇਸ਼ਨ ਆਉਣ ਵਾਲੇ ਸੈਸ਼ਣ ਤੋਂ ਵਿਦਿਆਰਥੀ ਅਧਿਆਪਕਾਂ ਨੂੰ ਮਿਆਰੀ ਈ-ਸਮੱਗਰੀ ਦੇਣਾ ਲਾਜ਼ਮੀ ਬਣਾਏਗਾ।ਲੂ