ਜਲੰਧਰ : ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ੰਸ ਵਿਖੇ ਅੰਤਰ ਸਕੂਲ ਮੁਕਾਬਲਾ ‘ਤਰੰਗ-2019’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 30 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਤਰੰਗ-2019 ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹÄ ਮਹੱਤਵਪੂਰਨ ਤਜਰਬਾ ਪ੍ਰਦਾਨ ਕਰਨਾ ਅਤੇ ਆਪਣੇ ਹੁਨਰ ਨੂੰ ਦਰਸਾਉਣ ਲਈ ਮੰਚ ਪ੍ਰਦਾਨ ਕਰਨਾ ਸੀ। ਮੁਕਾਬਲੇ ਵਿੱਚ ਵੱਖ-ਵੱਖ ਗਤੀਵਿਧੀਆਂ ਜਿਵੇਂ ਪੋਸਟਰ ਮੇਕਿੰਗ, ਐਡ-ਮੈਡ ਸ਼ੋ, ਕਰੀਏਟਿਵ ਰਾਈਟਿੰਗ, ਕੁਇਜ਼, ਗਰੁੱਪ ਡਿਸਕਸ਼ਨ, ਰੰਗੋਲੀ, ਸੋਲੋ ਡਾਂਸ, ਸਮੂਹ ਡਾਂਸ, ਸਮੂਹ ਗੀਤ ਅਤੇ ਫਾਸਟ ਫਿੰਗਰਜ਼ (ਟਾਈਪਿੰਗ ਟੈਸਟ) ਦਾ ਆਯੋਜਨ ਕੀਤਾ ਗਿਆ।

ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ, ਜਿਸ ਵਿੱਚ ਇਨੋਸੈਂਟ ਹਾਰਟਸ ਸਕੂਲ ਜੀ.ਐਮ.ਟੀ. ਅਤੇ ਲੋਹਾਰਾਂ ਕੈਂਪਸ, ਇਨੋਸੈਂਟ ਹਾਰਟਸ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ, ਦੇਵੀ ਸਹਾਏ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਜੇ.ਪੀ.ਐਸ. ਸਕੂਲ, ਲਾਰੈਂਸ ਇੰਟਰਨੈਸ਼ਨਲ ਸਕੂਲ, ਸ਼੍ਰੀ ਮਹਾਵੀਰ ਜੈਨ ਸਕੂਲ, ਲਾਲਾ ਜਗਤ ਨਰਾਇਣ ਡੀਏਵੀ ਮਾੱਡਲ ਸਕੂਲ, ਆਰਮੀ ਪਬਲਿਕ ਸਕੂਲ, ਦੇਵੀ ਸਹਾਏ ਸਨਾਤਮ ਧਰਮ ਸਕੂਲ ਅਤੇ ਕਈ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਡਾ. ਸ਼ੈਲੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਊਣ, ਟੀਮ ਵਰਕ ਅਤੇ ਉਹਨਾਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਕਾਫੀ ਲਾਭਦਾਇਕ ਹੁੰਦੀਆਂ ਹਨ। ਡਾ. ਤ੍ਰਿਪਾਠੀ ਨੇ ਸਮੂਹ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਉਜਵੱਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਅਜਿਹਾ ਸ਼ਾਨਦਾਰ ਸਮਾਗਮ ਕਰਵਾਉਣ ਲਈ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕਰਤੇ ਹੁਏ ਉਹਨਾਂ ਨੂੰ ਵਧਾਈ ਦਿੱਤੀ।

ਉਵਰਆਲ ਟਰਾਫੀ ਆਰਮੀ ਪਬਲਿਕ ਸਕੂਲ, ਜਲੰਧਰ ਨੇ ਜਿੱਤੀ। ਦਯਾਨੰਦ ਮਾਡਲ ਸਕੂਲ, ਜਲੰਧਰ ਨੇ ਦੂਜਾ ਅਤੇ ਲਾਲਾ ਜਗਤ ਨਾਰਾਇਣ ਡੀਏਵੀ ਮਾਡਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।