ਜਲੰਧਰ : ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਅਤੇ ਰਾਇਲ ਵਰਲਡ) ਨੇ ਜ਼ਿਲ੍ਹਾ-ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 16 ਸੋਨ ਤਗ਼ਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਇਸ ਕਰਾਟੇ ਚੈਂਪੀਅਨਸ਼ਿਪ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਵਿੱਚ ਲੜਕੇ ਤੇ ਲੜਕੀਆਂ ਨੇ ਭਾਗ ਲਿਆ। 16 ਸੋਨ ਤਗ਼ਮੇ ਜੇਤੂ ਵਿਦਿਆਰਥੀ-ਗ੍ਰੀਨ ਮਾਡਲ ਟਾਊਨ ਤੋਂ ਵਿਭੋਰ ਅਗਰਵਾਲ, ਰਤਨੇਸ਼, ਆਸਥਾ, ਰੁਸ਼ਾਰ, ਰਿਆਨ, ਆਦਿਲ, ਗੁਰਤੇਜ, ਸਮਰਥ, ਲੋਹਾਰਾਂ ਤੋਂ ਰਵਤਾਪ, ਰਿਚਾ, ਰੂਪਾਲੀ, ਰਿਜ਼ੁਲ, ਗੁਰਜੋਤ, ਦਿਵਿਆਂਸ਼ੂ, ਰਾਇਲ ਵਰਲਡ ਤੋਂ ਤਾਨਿਆ ਅਤੇ ਸੁਧਾਂਸ਼ੂ ਹਨ। ਇਸਦੇ ਨਾਲ ਹੀ ਵਿਦਿਆਰਥੀਆਂ ਨੇ 5 ਸਿਲਵਰ ਅਤੇ 6 ਬ੍ਰੋਂਜ਼ ਮੈਡਲ ਵੀ ਜਿੱਤੇ। ਇਸ ਕਰਾਟੇ ਚੈਂਪੀਅਨਸ਼ਿਪ ਦਾ ਆਯੋਜਨ ਲਾ ਬਲਾਸਮ ਸਕੂਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਵਿਭਿੰਨ ਸਕੂਲਾਂ ਤੋਂ ਆਏ 150 ਦੇ ਲਗਭਗ ਵਿਦਿਆਰਥੀਆਂ ਨੇ ਭਾਗ ਲਿਆ।
ਸਕੂਲ ਮੈਨੇਜਮੈਂਟ ਨੇ ਬੱਚਿਆਂ ਦੇ ਇਸ ਯਤਨ ਦੀ ਪ੍ਰਸ਼ੰਸਾ ਕਰਦੇ ਹੋਏ ਐਚ.ਓ.ਡੀ. ਸਪੋਰਟਸ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਇੰਨੋਸੈਂਟ ਹਾਰਟਸ ਦੇ ਸੈ¬ਕ੍ਰੇਟਰੀ ਡਾ. ਅਨੂਪ ਬੌਰੀ ਨੇ ਬੱਚਿਆਂ ਦੀ ਇਸ ਸ਼ਾਨਦਾਰ ਸਫਲਤਾ ਅਤੇ ਉਹਨਾਂ ਦੇ ਰਾਜ-ਪੱਧਰ ਤੱਕ ਪਹੁੰਚਣ ਦੇ ਲਈ ਉਹਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਵਿਭਿੰਨ ਮਾਪਦੰਡਾਂ ਦੇ ਆਧਾਰ ਉੱਤੇ ਜੇਤੂ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਏਗੀ।