
ਫਗਵਾੜਾ 24 ਮਾਰਚ (ਸ਼਼ਿਵ ਕੋੋੜਾ) ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਵਲੋਂ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦ ਦੀ ਤਸਵੀਰ ਤੇ ਫੁੱਲਮਾਲਾਵਾਂ ਭੇਂਟ ਕਰਨ ਉਪਰੰਤ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਨੇ ਕਿਹਾ ਕਿ ਜਿਵੇਂ ਸੂਰਜ ਅਤੇ ਚੰਦ ਦੀ ਰੋਸ਼ਨੀ ਸਾਰਿਆˆ ਲਈ ਹੁੰਦੀ ਹੈ। ਉਸੇ ਤਰ੍ਹਾਂ ਸ਼ਹੀਦ ਕਿਸੇ ਇਕ ਜਾਤੀ ਧਰਮ ਜਾਂ ਫਿਰਕੇ ਦੇ ਨਹੀਂ ਬਲਕਿ ਪੂਰੇ ਦੇਸ਼ ਦਾ ਸਾਂਝਾ ਸਰਮਾਇਆ ਹੁੰਦੇ ਹਨ। ਸਮਾਗਮ ਦੌਰਾਨ ਮੀਤ ਪ੍ਰਧਾਨ ਪੂਜਾ ਸਾਹਨੀ, ਜਰਨਲ ਸਕੱਤਰ ਬਲਵਿਦਰ ਪ੍ਰੀਤ, ਸਕੱਤਰ ਮਨੋਜ ਕੁਮਾਰ, ਅਨਿਕੇਤ ਭਗਤ ਸੀਨੀਅਰ ਮੀਤ ਪ੍ਰਧਾਨ ਨੇ ਵੀ ਆਪਣੇ ਵਢਮੁੱਲੇ ਵਿਚਾਰ ਪੇਸ਼ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਕੀਤੇ। ਇਸ ਮੌਕ ਸ਼ਿਵ ਕੁਮਾਰ, ਤਜਿਦਰ ਸਿੰਘ, ਸੋਨੂ, ਕਸ਼ਮੀਰੀ ਲਾਲ, ਪ੍ਰਸ਼ੋਤਮ ਲਾਲ ਸਾਬਕਾ ਸਰਪੰਚ, ਸੋਹਨ ਸਿੰਘ, ਸੁਨੀਲ ਦੱਤ, ਬੱਬੂ, ਸਾਬਕਾ ਕੌਂਸਲਰ ਅਮਰਜੀਤ, ਇੰਦਰਜੀਤ ਨੰਬਰਦਾਰ, ਸ਼ਿੰਦਰ ਪਾਲ, ਹਨੀ ਰਾਏ, ਹਰਪ੍ਰੀਤ ਰਾਏ, ਰਾਹਲੂ ਰਾਏ, ਹਨੀ, ਦੀਪਕ, ਲਵਲੀ, ਮਨਮੋਹਨ ਆਦਿ ਹਾਜ਼ਰ ਸਨ