ਜਲੰਧਰ :
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਜਦੋਂ ਤੋਂ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਲੜਾਈ ਲਈ ਜ਼ਿਲ•ਾ ਰਾਹਤ ਫ਼ੰਡ ਸੁਸਾਇਟੀ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ ਹੈ ਜ਼ਿਲ•ਾ ਵਸੀਆਂ ਵਲੋਂ ਜ਼ਿਲ•ਾ ਪ੍ਰਸ਼ਾਸਨ ਨੂੰ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸੇ ਕੜੀ ਤਹਿਤ ਇੰਡੀਅਨ ਆਇਲ ਡੀਲਰਾਂ ਵਲੋਂ ਇਸ ਔਖੀ ਘੜੀ ਵਿੱਚ ਕੋਵਿਡ-19 ਖਿਲਾਫ਼ ਜੰਗ ਵਿੱਚ ਸਹਿਯੋਗ ਕਰਨ ਲਈ 2.22 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ।
ਪ੍ਰਾਪਤ ਵੇਰਦਿਆਂ ਅਨੁਸਾਰ ਇੰਡੀਅਨ ਆਇਲ ਡੀਲਰਾਂ ਵਲੋਂ ਸ੍ਰੀ ਅਤੁਲ ਗੁਪਤਾ ਡੀ.ਜੀ.ਐਮ.ਇੰਡੀਅਨ ਆਇਲ ਜਲੰਧਰ, ਸ੍ਰੀ ਇਕਬਾਲ ਸਦਿੱਕੀ, ਸ੍ਰੀ ਰਾਕੇਸ਼ ਟਿੱਕੂ, ਸ੍ਰੀ ਰੁਪੇਂਦਰਾ ਜੈਸਵਾਲ ਇੰਡੀਅਨ ਆਇਲ ਦੀ ਅਗਵਾਈ ਵਿੱਚ ਡੀਲਰ ਸ੍ਰੀ ਰਣਬੀਰ ਸਿੰਘ ਟੁੱਟ, ਸ੍ਰੀ ਪ੍ਰੇਮ ਚੌਹਾਨ ਅਤੇ ਸ੍ਰੀ ਨਿਤਿਨ ਗੋਇਲ ਵਲੋਂ ਇੰਡੀਆ ਆਇਲ ਦੀ ਤਰਫੋਂ 2.22 ਲੱਖ ਰੁਪਏ ਦਾ ਚੈਕ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ ਨੂੰ ਸੌਂਪਿਆ ਗਿਆ।
ਇਸ ਮੌਕੇ ਇੰਡੀਅਨ ਆਇਲ ਦੇ ਅਧਿਕਾਰੀਆਂ ਤੇ ਡੀਲਰਾਂ ਦਾ ਧੰਨਵਾਦ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ ਨੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਵਿੱਚ ਸਮਾਜ ਦੇ ਕਮਜ਼ੋਰ ਵਰਗਾਂ ਅਤੇ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਅੱਗੇ ਆਉਣ।
ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਜ਼ਿਲ•ੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਤੋਂ ਇਲਾਵਾ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ।