ਜਲੰਧਰ : ਵਿਦਿਆਰਥੀਆਂ ਦਾ ਇੱਕ ਪ੍ਰਭਾਵਸ਼ਾਲੀ ਪੇਸ਼ੇਵਰ ਵਜੋਂ ਵਿਕਾਸ ਕਰਨ
ਲਈ, ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟਿਟਯੂਸ਼ੰਸ ਵਿਖੇ ਫੈਸ਼ਨ-ਸ਼ੋਅ-2020
ਆਯੋਜਿਤ ਕੀਤਾ ਗਿਆ। ਪ੍ਰੋਗ੍ਰਾਮ ਥੀਮਾ ਰੈਟਰੋ ਅਤੇ ਗੋਆ ਨਾਲ ਆਯੋਜਿਤ ਕੀਤਾ ਗਿਆ।
ਜਿਸ ਵਿੱਚ ਵਿਦਿਆਰਥੀਆਂ ਨੇ ਰੰਗੀਨ ਪੋਸ਼ਾਕਾਂ ਅਤੇ ਆਤਮ ਵਿਸ਼ਵਾਸ ਨਾਲ ਅਪਨੀ ਪ੍ਰਤਿਭਾ
ਦਾ ਪ੍ਰਦਰਸ਼ਨ ਕੀਤਾ।ਮਾਨਯੋਗ  ਅਰਾਧਨਾ ਬੌਰੀ (ਐਗਜ਼ੀਕਯੂਟਿਵ ਡਾਇਰੈਕਟਰ, ਕਾਲੇਜਸ) ਨੇ
ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਹੋਏ। ਅੰਤਰਾਸ਼ਟਰੀ ਮਾਡਲ ਸੁਧਨੀਤ ਕੌਰ ਅਤੇ
ਪੰਜਾਬੀ ਗਾਇਕ ਅਰਸ਼ ਧਨੋਆ, ਤੇਜੀ ਅਤੇ ਰਜਤ ਨੇ ਸਮਾਗਮ ਵਿੱਚ ਮਹਿਮਾਨ ਵਜੋਂ ਸ਼ਿਰਕਤ ਕਰ
ਕੇ ਸਮਾਗਮ ਦੀ ਸ਼ੋਭਾ ਨੂੰ ਵਦਾਇਆ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਅਧਿਕਾਰੀ  ਅਰਾਧਨਾ ਬੌਰੀ
(ਐਗਜ਼ੀਕਯੂਟਿਵ ਡਾਇਰੈਕਟਰ, ਕਾਲੇਜਸ) ਡਾ. ਸ਼ੈਲੇਸ਼ ਤ੍ਰਿਪਾਠੀ (ਗਰੂਪ ਡਾਇਰੈਕਟਰ)
ਅਤੇ ਪ੍ਰੋ. ਦੀਪਕ ਪਾੱਲ (ਪਿ੍ਰੰਸੀਪਲ, ਹੋਟਲ ਮੈਨੇਜਮੈਂਟ) ਦੁਆਰਾ ਕੀਤੀ ਗਈ। ਫੈਸ਼ਨ ਸ਼ੋਅ
ਵਿੱਚ ਤਿੰਨ ਰਾਉਂਡ ਰੈਂਪ ਵਾਕ, ਪ੍ਰਸ਼ਨ ਉੱਤਰ ਅਤੇ ਪ੍ਰਤਿਭਾ ਪ੍ਰਦਰਸ਼ਨ ਸ਼ਾਮਿਲ ਸਨ। ਜੇਤੂ
ਵਿਦਿਆਰਥੀਆਂ ਨੂੰ ਹੇਠ ਲਿਖੇ ਅਨੁਸਾਰ ਵੱਖ-ਵੱਖ 8 ਸਿਰਲੇਖ ਦਿੱਤੇ ਗਏ।
ਮਿਸ ਗੋਆ-ਸੋਨਾਲੀ (ਬੀ.ਐਸ.ਸੀ. ਐਗਰੀ), ਮਿਸੱਟਰ ਗੋਆ-ਆਦਿਤਯ ਸੋਲੰਕੀ
(ਬੀ.ਐਸ.ਸੀ. ਐਚ.ਐਮ.ਸੀ.ਟੀ.-6 ਸੈਮ.), ਮਿਸ ਰੇਟਰੋ-ਕ੍ਰਿਸਟੀਨਾ (ਬੀ.ਬੀ.ਏ.-2 ਸੈਮੇਸਟਰ),
ਮਿਸੱਟਰ ਰੇਟਰੋ-ਆਕਾਸ਼ (ਬੀ.ਐਸ.ਸੀ. ਐਗਰੀ-8 ਸੈਮੇਸਟਰ), ਬੈਸਟ ਸਮਾਇਲ-ਮਿਕਸ਼ਾਲੀ
(ਐਮ.ਐਲ.ਐਸ.-4 ਸੈਮੇਸਟਰ)), ਬੈਸਟ ਮੁੱਛਾਂ-ਪਵਨ (ਬੀ.ਬੀ.ਏ.-2 ਸੈਮੇਸਟਰ), ਮਿਸ ਚਾਰਮਿੰਗ-
ਹਰਪ੍ਰੀਤ (ਬੀ.ਬੀ.ਏ.-4 ਸੈਮੇਸਟਰ), ਮਿਸਟਰ ਹੈਂਡਸਮ-ਕਰਨ ਕੁਮਾਰ (ਬੀ.ਟੀ.ਟੀ.ਐਮ.-4
ਸੈਮੇਸਟਰ) ਡਾ. ਸੈਲੇਸ਼ ਤ੍ਰਿਪਾਠੀ ਨੇ ਫੈਕਲਟੀ ਮੈਂਬਰ ਅਤੇ ਵਿੱਦਿਆਰਥੀਆਂ ਨੂੰ ਸਮਾਗਮ ਦੇ ਆਯੋਜਨ
ਲਈ ਵਧਾਈ ਦਿੱਤੀ।