ਜਲੰਧਰ : ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਆਪਣਾ ਦਬਦਬਾ ਬਣਾਉਂਦੇ ਹੋਏ ਮੈਡਲਾਂ ਦੀ ਝੜੀ ਲਗਾ ਦਿੱਤੀ। ਇਹ ਚੈਂਪੀਅਨਸ਼ਿਪ ਪਿਛਲÄ ਦਿਨÄ ਪਟਿਆਲਾ ਵਿੱਚ ਆਯੋਜਿਤ ਕੀਤੀ ਗਈ। ਗ੍ਰੀਨ ਮਾਡਲ ਟਾਊਨ ਵਿੱਚੋਂ ਅੰਡਰ -14 ਲੜਕਿਆਂ ਦੀ ਟੀਮ ਵਿੱਚ ਵਿਭੋਰ ਅਗਰਵਾਲ ਅਤੇ ਰੂਸ਼ਾਨ ਪਰਾਸ਼ਰ ਨੇ ਗੋਲਡ ਮੈਡਲ ਜਿੱਤੇ। ਅੰਡਰ -19 ਲੜਕਿਆਂ ਦੀ ਟੀਮ ਵਿੱਚ ਗੁਰਤੇਜ ਸਿੰਘ ਅਤੇ ਸਮਰਥ ਰਖੇਜਾ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਗੋਲਡ ਮੈਡਲ ਜਿੱਤਣ ਵਾਲੇ ਬੱਚਿਆਂ ਨੂੰ ਨੈਸ਼ਨਲ ਪੱਧਰ ਦੀਆਂ ਖੇਡਾਂ ਦੇ ਲਈ ਚੁਣਿਆ ਗਿਆ ਹੈ। ਅੰਡਰ -17 ਲੜਕਿਆਂ ਦੀ ਟੀਮ ਵਿੱਚ ਆਦਿਲ ਬਾਲੀ ਨੇ ਸਿਲਵਰ ਮੈਡਲ ਅਤੇ ਰਿਆਨ ਨੇ ਬ੍ਰੌਂਜ ਮੈਡਲ ਪ੍ਰਾਪਤ ਕੀਤਾ। ਲੋਹਾਰਾਂ ਬ੍ਰਾਂਚ ਤੋਂ ਅੰਡਰ -19 ਲੜਕਿਆਂ ਦੀ ਟੀਮ ਵਿੱਚ ਗੁਰਜੋਤ ਸਿੰਘ ਨੇ ਗੋਲਡ ਮੈਡਲ, ਅੰਡਰ -14 ਲੜਕਿਆਂ ਦੀ ਟੀਮ ਵਿੱਚ ਰਿਜ਼ੁਲ ਵਰਮਾ, ਰੇਵਤੀ, ਰੂਪਾਲੀ ਭੱਲਾ ਨੇ ਵੀ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਪੱਧਰ ਕਰਾਟੇ ਵਿੱਚ ਆਪਣੀ ਜਗ੍ਹਾ ਬਣਾਈ। ਰਾਇਲ ਵਰਲਡ ਇੰਟਰ ਨੈਸ਼ਨਲ ਸਕੂਲ ਵਿੱਚ ਅੰਡਰ-17 ਲੜਕਿਆਂ ਦੀ ਟੀਮ ਵਿੱਚ ਸੁਧਾਂਸ਼ੂ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ।
ਬੱਚਿਆਂ ਦੀ ਇਸ ਸ਼ਾਨਦਾਰ ਉਪਲੱਬਧੀ ’ਤੇ ਮੈਨੇਜਮੈਂਟ ਨੇ ਐੱਚ.ਓ.ਡੀ. ਸੰਜੀਵ ਭਾਰਦਵਾਜ ਅਤੇ ਜੀ.ਐੱਮ.ਟੀ. ਕਰਾਟੇ ਕੋਚ ਹਰਪ੍ਰੀਤ ਰੰਧਾਵਾ, ਲੋਹਾਰਾਂ ਦੇ ਕਰਾਟੇ ਕੋਚ ਚਰਨਜੀਤ ਅਤੇ ਰਾਇਲ ਵਰਲਡ ਸਕੂਲ ਦੇ ਕਰਾਟੇ ਕੋਚ ਮਹਾਵੀਰ ਨੂੰ ਵਧਾਈ ਦਿੱਤੀ ਅਤੇ ਇਸੀ ਪ੍ਰਕਾਰ ਕੜੀ ਮਿਹਨਤ ਕਰਕੇ ਰਾਸ਼ਟਰ-ਪੱਧਰ ਉੱਤੇ ਜੇਤੂ ਹੋਣ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਅੰਤਰਗਤ ਵਿਭਿੰਨ ¬ਕ੍ਰਾਈਟੇਰੀਆਂ ਵਿੱਚ ਟਿਊਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।