ਜਲੰਧਰ : ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਬ੍ਰਾਂਚ ਵਿੱਚ ਸੰਯੁਕਤ ਰਾਸ਼ਟਰ ਸੰਘ ਦਿਵਸ ਮਨਾਇਆ ਗਿਆ। ਇਸ ਮੌਕੇ ਜਮਾਤ ਨੌਵÄ ਅਤੇ ਦੱਸਵÄ ਦੇ ਵਿਦਿਆਰਥੀਆਂ ਨੇ ਮਾੱਕ ਯੂ.ਐਨ. ਸਮਿਟ ਦਾ ਦ੍ਰਿਸ਼ ਪੇਸ਼ ਕੀਤਾ। ਵਿਦਿਆਰਥੀ ਵਿਭਿੰਨ ਦੇਸ਼ਾਂ ਦੇ ਡੈਲੀਗੇਟ ਬਣੇ। ਇਹਨਾਂ ਵਿਦਿਆਰਥੀਆਂ ਨੂੰ ਦੋ ਸਦਨਾਂ ਵਿੱਚ ਵੰਡਿਆ ਗਿਆ। ਉਹਨਾਂ ਨੇ ‘ਕਸ਼ਮੀਰ ਮੁੱਦਾ : ਅਨੁਛੇਦ 370’ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਡੈਲੀਗੇਟ ਬਣੇ ਵਿਦਿਆਰਥੀਆਂ ਨੇ ਪਹਿਲਾਂ ਵਿਅਕਤੀਗਤ ਰੂਪ ਵਿੱਚ ਆਪਣੇ ਵਿਚਾਰ ਦੱਸੇ ਪਰ ਬਾਅਦ ਵਿੱਚ ਉਹਨਾਂ ਦੇ ਵਿਚਾਰਾਂ ਨੇ ਵਾਦ-ਵਿਵਾਦ ਦਾ ਰੂਪ ਧਾਰਨ ਕਰ ਲਿਆ। ਜਮਾਤ ਅੱਠਵÄ ਦੇ ਵਿਦਿਆਰਥੀਆਂ ਨੇ ਸੰਯੁਕਤ ਰਾਸ਼ਟਰ ਸੰਘ ਦੇ ਇਤਿਹਾਸ ਦੇ ਬਾਰੇ ਵਿੱਚ ਲਿਖਿਆ। ਸਾਰੀਆਂ ਜਮਾਤਾਂ ਵਿੱਚ ਇਸ ਦਿਨ ਦੇ ਮਹੱਤਵ ਬਾਰੇ ਦੱਸਿਆ ਗਿਆ। ਉਹਨਾਂ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਦਾ ਉਦੇਸ਼ ਸਮਝਾਇਆ ਗਿਆ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਹਰੇਕ ਦੇਸ਼ ਕਿਸ ਤਰ੍ਹਾਂ ਸੰਯੁਕਤ ਰਾਸ਼ਟਰ ਸੰਘ ਦੇ ਪ੍ਰਤੀ ਆਪਣੀ ਜ਼ਿੰਮੇਦਾਰੀ ਅਤੇ ਕਰਤੱਵ ਦਾ ਪਾਲਨ ਕਰਦਾ ਹੈ। ਪਿ੍ਰੰਸੀਪਲ ਰਾਜੀਵ ਪਾਲੀਵਾਲ ਨੇ ਬੱਚਿਆਂ ਨੂੰ ਸੰਯੁਕੱਤ ਰਾਸ਼ਟਰ ਸੰਘ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸ਼ਾਂਤੀ ਸਥਾਪਨਾ ਲਈ ਸੰਯੁਕਤ ਰਾਸ਼ਟਰ ਸੰਘ ਦੀ ਭੂਮਿਕਾ ਦੇ ਬਾਰੇ ਵਿੱਚ ਦੱਸਿਆ।