ਜਲੰਧਰ : ਇੰਨੋਸੈਂਟ ਹਾਰਟਸ ਲੋਹਾਰਾਂ ਵਿੱਚ ਅੱਜ
ਈਸਟ-4, ਜੋਨ-2 ਦੇ ਪੰਜਾਬ ਜੋਨਲ ਖੋ-ਖੋ ਟੂਰਨਾਮੈਂਟ ਦਾ ਆਰੰਭ
ਹੋਇਆ। ਇਸ ਮੌਕੇ ਤੇ ਸਕੂਲ ਦੇ ਪਿ੍ਰੰਸੀਪਲ ਸ਼ਾਲੂ ਸਹਿਗਲ,
ਐਚ.ਓ.ਡੀ. ਸੰਜੀਵ ਭਾਰਦਵਾਜ, ਕੈਮਬਿ੍ਰਜ ਇੰਟਰਨੈਸ਼ਨਲ ਸਕੂਲ ਦੇ
ਸ਼੍ਰੀ ਮੁਕੇਸ਼ ਕੁਮਾਰ (ਅਸਿਸਟੈਂਟ ਕਨਵਿਨਰ) ਨੇ ਇਸ ਟੂਰਨਾਮੈਂਟ ਦਾ ਸ਼ੁਭ
ਆਰੰਭ ਕੀਤਾ। ਖੋ-ਖੋ ਟੂਰਨਾਮੈਂਟ ਵਿੱਚ ਕੁਲ 9 ਟੀਮਾਂ ਰਜਿਸਟਰ
ਹੋਈਆਂ। ”-19 ਕੈਟੇਗਰੀ ਵਿੱਚ ਇੰਨੋਸੈਂਟ ਹਾਰਟਸ ਲੋਹਾਰਾਂ ਨੇ
ਦੂਜਾ ਸਥਾਨ ਅਤੇ ”-19 ਵਿੱਚ ਵੀ ਇੰਨੋਸੈਂਟ ਹਾਰਟਸ
(ਜੀ.ਐਮ.ਟੀ.) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੈਫਰੀ ਦੀ
ਭੂਮਿਕਾ ਰੋਹਨ, ਸੰਦੀਪ ਕੁਮਾਰ ਅਤੇ ਸੌਰਭ ਆਨੰਦ ਨੇ ਨਿਭਾਈ। ਮੈਡਮ
ਸ਼ਾਲੂ ਸਹਿਗਲ ਨੇ ਵਿਜੇਤਾ ਖਿਡਾਰਿਆਂ ਨੂੰ ਵਧਾਈ ਦਿੱਤੀ ਅਤੇ
ਜ਼ਿਲ੍ਹਾ ਪੱਧਰੀ ਚੋਣ ਹੋਣ ਤੇ ਵਧਾਈ ਦਿੱਤੀ। ਇਨੋਸੈਂਟ ਹਾਰਟਸ
ਲੋਹਾਰਾਂ ਵਿੱਚ ਈਸਟ-4 ਜੋਨ-2 ਦੇ ਪੰਜਾਬ ਜੋਨਲ ਕ੍ਰਿਕੇਟ
ਟੂਰਨਾਮੈਂਟ ਵੀ ਖੇਡੇ ਜਾ ਰਹੇ ਹਨ। ਐਚ.ਓ.ਡੀ. ਸਪੋਰਟਸ ਸੰਜੀਵ
ਭਾਰਦਵਾਜ ਨੇ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ
ਸਮਝਾਇਆ ਕਿ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਖੇਡਾਂ
ਮਹਤੱਵਪੂਰਨ ਭੂਮਿਕਾ ਅਦਾ ਕਰਦੀਆਂ ਹਨ।