ਅੰਮ੍ਰਿਤਸਰ -ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਬਲਾਕ ਅੰਮ੍ਰਿਤਸਰ-2 ਦੇ ਬਲਾਕ ਸਿੱਖਿਆ ਅਫਸਰ ਚੰਦਰ ਪ੍ਰਕਾਸ਼ ਸਰਮਾ ਨੂੰ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ ।
ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੁਧੀਰ ਢੰਡ ਅਤੇ ਜਤਿੰਦਰਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਏ ਇਸ ਸਨਮਾਨ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਚੰਦਰ ਪ੍ਰਕਾਸ਼ ਸਰਮਾ ਨੇ ਬਲਾਕ ਅੰਮ੍ਰਿਤਸਰ 2 ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਹੁਤ ਮਿਹਨਤ ਕੀਤੀ ਹੈ । ਉਨ੍ਹਾਂ ਬਲਾਕ ਦੇ ਸਾਰੇ ਸਕੂਲਾਂ ਨੂੰ ਸਮਾਰਟ ਬਣਵਾਉਣ ਤੋਂ ਇਲਾਵਾ ਸਕੂਲਾਂ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦੁਆਰਾ ਬਲਾਕ ਦੇ ਸਾਰੇ ਸਕੂਲਾਂ ਵਿੱਚ ਗਈਆਂ ਜਾਗਰੂਕਤਾ ਰੈਲੀਆਂ ਦੀ ਬਦੌਲਤ ਹੀ ਸਾਰੇ ਜਿਲੇ ਤੋਂ ਵਧ ਬੱਚੇ ਦਾਖ਼ਲ ਹੋਏ ਹਨ।ਇਹਨਾਂ ਸਾਰੇ ਕੰਮਾਂ ਕਰਕੇ ਹੀ ਸਿੱਖਿਆ ਸਕੱਤਰ ਪੰਜਾਬ ਵੱਲੋਂ ਵੀ ਚੰਦਰ ਪ੍ਰਕਾਸ਼ ਸਰਮਾ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ।
ਉਨ੍ਹਾਂ ਕਿਹਾ ਆਪਣੀ ਇਸੇ ਲਈ ਅੱਜ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਵੀ ਚੰਦਰ ਪ੍ਰਕਾਸ਼ ਸਰਮਾ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ ਹੈ।ਯੂਨੀਅਨ ਆਗੂਆਂ ਨੇ ਕਿਹਾ ਕਿ ਅੱਗੇ ਵੀ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆ ਨੂੰ ਸਨਮਾਨਿਤ ਕੀਤਾ ਜਾਵੇਗਾ ।
ਇਸ ਮੌਕੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਧੀਰ ਢੰਡ, ਜਤਿੰਦਰ ਪਾਲ ਸਿੰਘ ਰੰਧਾਵਾ,ਰਣਜੀਤ ਸਿੰਘ ਸ਼ਾਹ, ਸੁਖਦੇਵ ਸਿੰਘ, ਤਜਿੰਦਰ ਸਿੰਘ, ਗੁਰਲਾਲ ਸਿੰਘ, ਮੁਨੀਸ਼ ਸਲੋਤਰਾ, ਰਣਜੀਤ ਸਿੰਘ ਰਾਣਾ, ਰਵਿੰਦਰ ਸਰਮਾ, ਸੁਲੇਖ ਸ਼ਰਮਾ, ਬਚਿੱਤਰ ਸਿੰਘ, ਹਰਦਿਆਲ ਸਿੰਘ, ਵਿਨੋਦ ਭੂਸ਼ਣ, ਹਰਪ੍ਰੀਤ ਸੋਹੀ, ਪਰਸ਼ੋਤਮ ਲਾਲ ਆਦਿ ਅਧਿਆਪਕ ਹਾਜ਼ਰ ਸਨ ।