ਫਗਵਾੜਾ (ਸ਼ਿਵ ਕੋੜਾ) ਬੀਤੇ ਦਿਨੀਂ ਲਖੀਮਪੁਰ ਖੀਰੀ ਉਤਰਪ੍ਦੇਸ ਵਿਖੇ ਹੋਏ ਦਰਦਨਾਕ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਸਰਦਾਰਾ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੇ ਕਿਹਾ ਕਿ ਇਹੋ ਜਿਹੀਆ ਦਿਲ ਨੂੰ ਝੰਜੋੜਨ ਕੇ ਰੱਖ ਦੇਣ ਵਾਲੀਆ ਘਟਨਾਵਾਂ ਨੂੰ ਨਥ ਪਾਉਣੀ ਚਾਹੀਦੀ ਹੈ ।ਮੈ ਅਤੇ ਮੇਰੀ ਕਾਂਗਰਸ ਪਾਰਟੀ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਪ੍ਰਮਾਤਮਾ ਅਗੇ ਬੇਨਤੀ ਕਰਦੇ ਹਾਂ ਕਿ ਏਹੋ ਜਿਹੀਆ ਘਟਨਾਵਾਂ ਨਾ ਵਾਪਰਨ ਕੇਂਦਰ ਵਿਚ ਬੈਠੀ ਬੀਜੇਪੀ ਦੀ ਅੰਨੀ ਵੈਹਰੀ ਸਰਕਾਰ ਨੂੰ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ।ਤਾਂ ਕਿ ਇਕ ਸਾਲ ਤੋ ਬੈਠੇ ਸਾਡੇ ਕਿਸਾਨ ਵੀਰ ਆਪਣੇ ਘਰਾਂ ਵਿੱਚ ਵਾਪਸ ਆਉਣ।