ਜਲੰਧਰ: ਉੱਤਰੀ ਭਾਰਤ ਦੀ ਉੱਘੀ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵੱਲੋਂ ਅਕਾਦਮਿਕ,
ਸੱਭਿਆਚਾਰਕ, ਖੇਡਾਂ ਅਤੇ ਸਾਹਿਤਕ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ
ਕਰਨ ਲਈ ਸਾਲ 2019-20 ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿਚ ਡਾ. ਮਿਸਿਜ ਉਰਮਿਲਾ
ਦੇਵੀ ਜੁਆਇੰਟ ਡਾਇਰੈਕਟਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨਰ ਨਵੀਂ ਦਿੱਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਕਾਲਜ ਗਰਵਨਿੰਗ ਕੌਂਸਲ ਦੇ ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ
ਅਤੇ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਅਫੇਅਰਜ਼ ਨੇ ਮੁੱਖ ਮਹਿਮਾਨ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ।
ਮੁੱਖ ਮਹਿਮਾਨ ਡਾ. ਉਰਮਿਲਾ ਦੇਵੀ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚੋਂ ਮੈਰਿਟ ਵਿਚ ਸਥਾਨ ਹਾਸਲ
ਕਰਨ ਵਾਲੇ, ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਅੰਤਰ ਯੂਨੀਵਰਸਿਟੀ ਪੱਧਰ ਦੇ ਖਿਡਾਰੀਆਂ ਤੇ ਕਲਚਰਲ ਖੇਤਰ ਵਿੱਚ
ਪ੍ਰਾਪਤੀਆਂ ਕਰਨ ਵਾਲੇ ਅਤੇ ਸਾਹਿਤਕ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ 410 ਵਿਦਿਆਰਥੀਆਂ ਨੂੰ
ਇਨਾਮ ਦੇ ਕੇ ਸਨਮਾਨਿਤ ਕੀਤਾ। ਅਕਾਦਮਿਕ ਖੇਤਰ ਵਿਚ ਵਿਦਿਆਰਥਣ ਜਸਪ੍ਰੀਤ ਕੌਰ, ਅਤੇ ਖੇਡਾਂ ਦੇ ਖੇਤਰ ਵਿਚ
ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਉਦੈਵੀਰ ਸਿੰਘ ਨੂੰ ਰੋਲ ਆਫ ਆਨਰ ਦੀ ਟ੍ਰਾਫੀ ਅਤੇ ਡਾ.
ਐਸ.ਪੀ.ਐਸ. ਵਿਰਕ ਦੁਆਰਾ 32 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ
ਵਿਦਿਆਰਥੀ ਹਰਜੋਤ ਸਿੰਘ ਨੂੰ ਕਲਚਰਲ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਲਈ ਰੋਲ ਆਫ ਆਨਰ ਦੀ ਟ੍ਰਾਫੀ ਅਤੇ
ਨਕਦ ਇਨਾਮ ਦੇ ਕੇ ਕਾਲਜ ਵੱਲੋਂ ਸਨਾਮਾਨਤ ਕੀਤਾ ਗਿਆ। ਇਸੇ ਤਰ੍ਹਾਂ ਕਾਲਜ ਦੇ 9 ਅਧਿਆਪਕਾਂ ਡਾ. ਗੋਪਾਲ
ਸਿੰਘ ਬੁੱਟਰ, ਡਾ. ਅਰੁਣ ਦੇਵ ਸ਼ਰਮਾ, ਡਾ. ਗੁਰਪ੍ਰੀਤ ਸਿੰਘ, ਡਾ. ਬਲਦੇਵ ਸਿੰਘ, ਡਾ. ਦਿਨਕਰ ਸ਼ਰਮਾ, ਡਾ.
ਗੀਤਾਂਜਲੀ ਮਹਾਜਨ, ਡਾ. ਪਲਵਿੰਦਰ ਸਿੰਘ, ਡਾ. ਸਲਿੰਦਰ ਸਿੰਘ ਅਤੇ ਡਾ. ਪ੍ਰਮੋਦ ਸ਼ਰਮਾ ਨੂੰ ਵੱਖ ਵੱਖ ਖੇਤਰਾਂ ਵਿਚ
ਵਿਸ਼ੇਸ਼ ਪ੍ਰਾਪਤੀਆਂ ਲਈ ਅਤੇ ਨਾਨ-ਟੀਚਿੰਗ ਸਟਾਫ ਮੈਂਬਰ ਸ. ਮੱਖਣ ਸਿੰਘ ਅਤੇ ਮਾਲੀ ਸ੍ਰੀ ਰਾਮ ਬਰਨ ਨੂੰ
ਬਿਹਤਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਾਲਜ ਦੀ ਸਾਲਾਨਾ
ਰਿਪੋਰਟ ਪੇਸ਼ ਕੀਤੀ ਅਤੇ ਵਿਦਿਆਰਥੀਆਂ ਨੂੰ ਵਿੱਦਿਅਕ, ਸਭਿਆਚਾਰਕ, ਖੇਡਾਂ ਅਤੇ ਸਾਹਿਤਕ ਖੇਤਰ ਵਿਚ
ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ
ਮਹਿਮਾਨ ਡਾ. ਉਰਮਿਲਾ ਦੇਵੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਵੱਖ-ਵੱਖ ਖੇਤਰਾਂ ਵਿਚ
ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਵਿਲੱਖਣ ਅਤੇ ਭਾਗਸ਼ਾਲੀ ਹਨ ਜਿਨ੍ਹਾਂ ਨੇ ਇਸ ਕਾਲਜ ਤੋਂ ਪੜ੍ਹਾਈ
ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਆਪਣੇ ਜੀਵਨ ਦੇ ਟੀਚਿਆਂ ਵੱਲ ਵਧਦੇ
ਰਹਿਣਾ ਚਾਹੀਦਾ ਹੈ। ਮਿਹਨਤ ਹੀ ਸਫ਼ੳਮਪ;ਲਤਾ ਦੀ ਅਸਲ ਕੁੰਜੀ ਹੁੰਦੀ ਹੈ। ਕਿਸੇ ਟੀਚੇ ਨੂੰ ਮੁੱਖ ਰੱਖਕੇ ਕੀਤੀ ਮਿਹਨਤ
ਹਮੇਸ਼ਾਂ ਸਫ਼ੳਮਪ;ਲਤਾ ਦਿਵਾਉਂਦੀ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਗੱਲੋਂ ਘਬਰਾਉਣ ਦੀ ਜ਼ਰੂਰਤ ਨਹੀਂ ਕਿ
ਵਿਦਿਆਰਥੀ ਵਿਦੇਸ਼ਾਂ ਵੱਲ ਜਾ ਰਹੇ ਹਨ, ਇਹ ਬਦਲਦੇ ਅੰਤਰਰਾਸ਼ਟਰੀ ਵਰਤਾਰੇ ਵਿੱਚ ਵਾਪਰਨਾ ਆਮ ਗੱਲ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਨਿੱਗਰ ਸੋਚ ਤੇ ਮਿਹਨਤ ਨਾਲ ਕੋਈ ਵੀ ਉੱਚ ਸ਼ਿਖਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ
ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਹਮੇਸ਼ਾਂ ਵਿਦਿਆਰਥੀਆਂ ਦੀ ਸਰਵਪੱਖੀ ਸ਼ਖਸੀਅਤ ਨੂੰ ਨਿਖਾਰਨ ਲਈ ਯਤਨਸ਼ੀਲ ਰਹਿਣ
ਵਾਲੀ ਵਿੱਦਿਅਕ ਸੰਸਥਾ ਹੈ। ਇਸ ਸੰਸਥਾ ਨੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਕਲਾਕਾਰ ਪੈਦਾ ਕੀਤੇ ਹਨ।
ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੀ ਤਰੱਕੀ ਵਿਚ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਨਾ ਦਿੱਤੀ। ਸਮਾਗਮ
ਦੌਰਾਨ ਮੰਚ ਸੰਚਾਲਨ ਪ੍ਰੋ. ਮਾਨਸੀ ਚੋਪੜਾ ਅਤੇ ਡਾ. ਉਪਮਾ ਅਰੋੜਾ ਨੇ ਕੀਤਾ। ਸਮਾਗਮ ਵਿਚ ਸ. ਜਗਦੀਪ
ਸਿੰਘ ਸ਼ੇਰਗਿਲ ਮੈਂਬਰ ਗਵਰਨਿੰਗ ਕੌਂਸਲ ਅਤੇ ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਸ. ਭੁਪਿੰਦਰ ਸਿੰਘ
ਮਾਨ ਵੀ ਹਾਜ਼ਰ ਸਨ। ਅੰਤ ਵਿਚ ਪ੍ਰੋ. ਜਸਰੀਨ ਕੌਰ, ਡੀਨ ਅਕਾਦਮਿਕ ਅਫੇਅਰਜ਼ ਨੇ ਆਏ ਹੋਏ ਮੁੱਖ ਮਹਿਮਾਨ,
ਗਵਰਨਿੰਗ ਕੌਂਸਲ ਦੇ ਮੈਂਬਰਾਨ, ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।