ਜਲੰਧਰ :ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ “ਸੈਂਟਰ ਫ਼ਾਰ ਡਾਇਸਪੋਰਾ ਸਟੱਡੀਜ਼” ਵੱਲੋ ਇੱਕ-ਰੋਜ਼ਾ ਵਰਕਸ਼ਾਪ “Youth of Punjab and fasination for foreign challenges and redressals” ਵਿਸ਼ੇ ਤੇ ਕਰਵਾਈ ਗਈ[ਇਸ ਵਰਕਸ਼ਾਪ ਵਿਚ ਰਿਸੋਰਸ ਪਰਸਨ ਵਜੋਂ ਐਸੋਸੀਏਟ ਪ੍ਰੋਫੈਸਰ ਵਨੀਤ ਗੁਪਤਾ (ਦੋਆਬਾ ਕਾਲਜ ਜਲੰਧਰ) ਅਤੇ ਸ਼੍ਰੀ ਮਨੋਜ ਕੁਮਾਰ ਤ੍ਰਿਪਾਠੀ ਸੀਨੀਅਰ ਪੱਤਰਕਾਰ ਦੈਨਿਕ ਜਾਗਰਣ, ਉਨ੍ਹਾਂ ਨਾਲ ਅਕਾਲ ਅਖੰਡ (ਕ੍ਰਾਈਮ ਰਿਪੋਟਰ) ਸ਼ਾਮਿਲ ਹੋਏI ਸੰਸਥਾ ਦੇ ਮੁਖੀ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਰਕਸ਼ਾਪ ਵਿਚ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਆਪਣੇ ਸੰਦੇਸ਼ ਵਿਚ ਕਿਹਾ ਕਿ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੌਜਵਾਨਾਂ ਨੂੰ ਸੇਧ ਦੇਣ ਲਈ ਮੋਹਰੀ ਭੂਮਿਕਾ ਨਿਭਾ ਰਿਹਾ ਹੈI ਇਸੇ ਲਈ ਅਜਿਹੀਆਂ ਵਰਕਸ਼ਾਪ ਦਾ ਆਯੋਜਨ ਕੀਤਾ ਜਾਂਦਾ ਹੈI ਉਨ੍ਹਾਂ ਆਪਣੇ ਸੰਦੇਸ਼ ਵਿਚ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿਚ ਰਹਿ ਕੇ ਹੀ ਇਸ ਨੂੰ ਹੋਰ ਖੁਸ਼ਹਾਲ ਬਣਾਉਣਾ ਚਾਹੀਦਾ ਹੈ ਨਾ ਕਿ ਬਾਹਰ ਵੱਲ ਨੂੰ ਰੁੱਖ ਅਖਤਿਆਰ ਕਰਨਾ ਚਾਹੀਦਾ ਹੈI ਸੈਂਟਰ ਦੇ ਕਨਵੀਨਰ ਡਾ. ਕੰਚਨ ਮਹਿਤਾ ਨੇ ਰਿਸੋਰਸ ਪਰਸਨਸ ਨੂੰ ਜੀ ਆਇਆ ਨੂੰ ਕਿਹਾ ਅਤੇ ਉਨ੍ਹਾਂ ਨਾਲ ਜਾਣ-ਪਹਿਚਾਣ ਕਰਵਾਈI ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਬਾਹਰ ਵੱਲ ਵੱਧ ਰਹੇ ਰੁਝਾਨ ਨੂੰ ਦੇਖਦੇ ਹੋਏ ਇਹ ਵਰਕਸ਼ਾਪ ਕਰਵਾਉਣ ਦਾ ਵਿਚਾਰ ਹੋਇਆ ਜਿਸ ਲਈ ਪ੍ਰਿੰਸੀਪਲ ਡਾ.ਗੁਰਪਿੰਦਰ ਸਿੰਘ ਸਮਰਾ ਨੇ ਪ੍ਰਵਾਨਗੀ ਦਿੰਦਿਆਂ ਖੁਸ਼ੀ ਮਹਿਸੂਸ ਕੀਤੀ I ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਨੇ ਵਰਕਸ਼ਾਪ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ । ਰਿਸੋਰਸ ਪਰਸਨ ਡਾ.ਵਨੀਤ ਮਹਿਤਾ ਨੇ ਨੌਜਵਾਨਾਂ ਦੇ ਵਿਦੇਸ਼ ਵੱਲ ਵੱਧ ਰਹੇ ਰੁਝਾਨ ਦੇ ਕਾਰਨਾਂ ਦੀ ਵਿਸਥਾਰ ਸਹਿਤ ਗੱਲ ਕੀਤੀ I ਇਸ ਤੋਂ ਪੈਦਾ ਹੋ ਰਹੀਆਂ ਸਮੱਸਿਆਵਾਂ ਅਤੇ ਇਹਨਾਂ ਦੇ ਹੱਲ ਦੀ ਗੱਲ ਕੀਤੀ। ਇਸੇ ਤਰਾਂ ਸ਼੍ਰੀ ਮਨੋਜ ਕੁਮਾਰ ਤ੍ਰਿਪਾਠੀ ਨੇ ਕਿਹਾ ਕਿ ਸਾਨੂੰ ਪਰਵਾਸ ਦੀ ਬਜਾਇ ਇੱਥੇ ਰਹਿ ਕੇ ਹੀ ਸਮੱਸਿਆਵਾਂ ਨਾਲ ਜੂਝਦੇ ਹੋਏ ਆਪਣੇ ਵਤਨ ਨੂੰ ਨਵੀ ਦਿਸ਼ਾ ਅਤੇ ਖੁਸ਼ਹਾਲ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ I ਵਰਕਸ਼ਾਪ ਦੌਰਾਨ ਹਰਪ੍ਰੀਤ, ਅੰਜਨਾ, ਬੰਨੀ ਅਤੇ ਜਸਨੂਰ ਨੂੰ ਸਵਾਲ ਕਰਨ ਅਤੇ ਵਿਚਾਰ ਵਟਾਂਦਰੇ ਵਿਚ ਉਤਸੁਕਤਾ ਨਾਲ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ ਜਿਸ ਲਈ ਜੱਜਮੈਂਟ ਡਾ.ਬਲਰਾਜ ਕੌਰ ਅਤੇ ਡਾ.ਮਨਮੀਤ ਸੋਢੀ ਵਲੋਂ ਕੀਤੀ ਗਈ । ਪ੍ਰੋਫੈਸਰ ਜਸਰੀਨ ਕੌਰ ਨੇ ਆਏ ਹੋਏ ਰਿਸੋਰਸ ਪਰਸਨ, ਅਧਿਆਪਕ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੁਆਰਾ ਦਿੱਤੇ ਹੋਏ ਵਿਚਾਰਾਂ ਉੱਪਰ ਆਪਣੀ ਪੁਖ਼ਤਾ ਟਿਪਣੀ ਵੀ ਕੀਤੀ I ਵਰਕਸ਼ਾਪ ਦੀ ਮੰਚ ਸੰਚਾਲਨ ਦੀ ਭੂਮਿਕਾ ਕਨਵੀਨਰ ਡਾ.ਕੰਚਨ ਮਹਿਤਾ ਨੇ ਬਾਖੂਬੀ ਨਿਭਾਈ I ਇਸ ਮੌਕੇ ਡਾ.ਰਸ਼ਪਾਲ ਸਿੰਘ ਮੁਖੀ ਕਾਮਰਸ ਵਿਭਾਗ, ਡਾ.ਅਰੁਣਜੀਤ ਮੁਖੀ ਕੈਮਿਸਟਰੀ ਵਿਭਾਗ , ਪ੍ਰੋਫੈਸਰ ਨਵਦੀਪ ਕੌਰ ਮੁਖੀ ਇਕਨਾਮਿਕਸ ਵਿਭਾਗ ਅਤੇ ਸਮੂਹ ਅੰਗਰੇਜ਼ੀ ਵਿਭਾਗ ਹਾਜ਼ਰ ਸਨ I