ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਜਿੱਥੇ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਨਵੇਂ ਦਿੱਸਹੱਦੇ ਸਥਾਪਿਤ ਕਰ ਰਿਹਾ ਹੈ, ਉੱਥੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਕਾਲਜ ਦੇ ਵੱਖੋ-ਵੱਖ ਵਿਭਾਗ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਇਸੇ ਲੜੀ ਤਹਿਤ ਐਨ.ਸੀ.ਸੀ. ਏਅਰਵਿੰਗ ਵਲੋਂ 1ਫਭ ਅੀ੍ਰ ਸ਼ਤਦ ਦੇ ਸਹਿਯੋਗ ਨਾਲ ਐਨ.ਸੀ.ਸੀ. ਦਿਵਸ ਮਨਾਇਆ ਗਿਆ। ਇਸ ਸਮਾਰੋਹ ਵਿੱਚ ਵੱਖ ਵੱਖ ਕਾਲਜਾਂ ਦੇ ਐਨ.ਸੀ.ਸੀ. ਕੈਡਿਟਸ ਨੇ ਭਾਗ ਲਿਆ। ਇਸ ਮੌਕੇ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਨ.ਸੀ.ਸੀ.ਕੈਡਟਿਸ ਦੁਆਰਾ ਡਾ. ਸਮਰਾ ਦਾ ਗਾਰਡ ਆਫ਼ ਆਨਰ ਦੇ ਨਾਲ ਸਵਾਗਤ ਕੀਤਾ ਗਿਆ। ਡਾ. ਸਮਰਾ ਨੇ ਐਨ.ਸੀ. ਕੈਡਿਟ ਨੂੰ ਆਪਣੇ ਜੀਵਨ ਵਿਚ ਕਦਰਾਂ-ਕੀਮਤਾਂ ਨੂੰ ਅਪਨਾਉਣ ਤੇ ਜ਼ੋਰ ਦਿੱਤਾ। ਸਮਾਰੋਹ ਦੌਰਾਨ ਕਉਂਸਲਰ ਡਾ. ਬੀਨੂੰ ਚੋਪੜਾ ਨੇ ਨੋਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਟੀਚੇ ਉੱਪਰ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਆ। ਫਲਾਇੰਗ ਅਫ਼ਸਰ ਮਨਪ੍ਰੀਤ ਲੇਹਲ ਨੇ ਸਮਾਜ ਵਿੱਚੋਂ ਨਸ਼ਿਆ ਦੇ ਖਾਤਮੇ ਅਤੇ ਉਸਾਰੂ ਸਮਾਜ ਵਿੱਚ ਐਨ.ਸੀ.ਸੀ. ਕੈਡਿਟ ਦੀ ਭੂਮਿਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਸਮਾਰੋਹ ਦੌਰਾਨ ਵਨ ਪੰਜਾਬ ਏਅਰ ਸਕਾਅਰਡਨ ਦਾ ਸਟਾਫ਼ ਜੀਤੇਸ਼ ਚਤੁਰਵੇਦੀ, ਸ਼ਗਟ. ਏ. ਭੱਟ ਅਤੇ ਸੀ.ਪੀ. ਅਵਿਨਾਸ਼ ਦੁਬੇ ਹਾਜ਼ਰ ਸਨ।