ਜਲੰਧਰ :-  ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ
(ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਪਿੰਡਾਂ
ਦੀ ਨੁਹਾਰ ਬਦਲਣ ਲਈ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਚਲਾਈ
ਗਈ ਉੱਨਤ ਭਾਰਤ ਅਭਿਆਨ ਸਕੀਮ ਅਪਣਾਈ ਹੋਈ ਹੈ।ਇਹ ਫ਼ਲੈਗਸ਼ਿਪ ਸਕੀਮ ਦੀ ਦੇਖ-ਰੇਖ
ਆਈ.ਆਰ.ਡੀ, ਆਈ.ਆਈ.ਟੀ, ਨਵੀ ਦਿੱਲੀ ਕਰ ਰਹੀ ਹੈ।ਇਸ ਸਕੀਮ ਅਧੀਨ ਸਾਡੇ ਕਾਲਜ ਨੇ
ਇਲਾਕੇ ਦੇ ਪੰਜ ਪਿੰਡ ਅਪਣਾਏ ਹੋਏ ਹਨ।ਸਾਡੀ ਟੀਮ ਇਨ੍ਹਾ ਪੰਜਾਂ ਪਿੰਡਾਂ ਵਿੱਚ ਕੰਮ
ਕਰ ਰਹੀ ਹੈ, ਜਿਸ ਦਾ ਮੁੱਖ-ਮੰਤਵ ਪਿੰਡਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਢੁਕਵਾਂ ਹੱਲ
ਲੱਭਣਾ ਹੈ।ਪਿੰਡਾਂ ਦੀਆਂ ਪੰਚਾਇਤਾਂ ਅਤੇ ਇਲਾਕੇ ਦੇ ਪੰਤਵੰਤੇ ਸੱਜਨਾਂ ਦੀ ਮੱਦਦ
ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣਾਂ ਇਸ ਸਕੀਮ ਦਾ ਮੁੱਖ ਉਦੇਸ਼ ਹੈ।ਅਸੀ
ਜਿੱਥੇ ਇਲਾਕੇ ਦੇ ਲੋਕਾਂ ਨੂੰ ਤਕਨੀਕੀ ਸਿੱਖਿਆ ਮੁਹੱਇਆ ਕਰਵਾਉਦੇਂ ਹਾਂ ਉੱਥੇ
ਸਵੈ-ਸੇਵੀ ਸੰਸਥਾਵਾਂ ਦੀ ਮੱਦਦ ਨਾਲ ਪਿੰਡਾਂ ਦੀ ਸਵੱਛਤਾ,ਸਵੱਸਥਾ ਦਾ ਧਿਆਨ
ਰੱਖਦਿਆਂ ਸੱਭਿਆਚਾਰਕ ਅਤੇ ਭਾਈਚਾਰਕ ਸਾਂਝ ਪੈਦਾ ਕਰਦੇ ਹਾਂ।ਇਲਾਕੇ ਦੇ ਨੋਜਵਾਨਾਂ
ਨੁੂੰ ਸਿੱਖਿਅਤ ਕਰਕੇ ਪੈਰਾਂ ਤੇ ਖੜਾ ਕਰਨਾ ਅਤੇ ਸਮੇਂ ਦੇ ਨਾਲ ਸਮਾਜ ਵਿੱਚ ਨਸ਼ਾ-
ਖੋਰੀ, ਦਹੇਜ ਪ੍ਰਥਾ, ਬਾਲ-ਮਜਦੂਰੀ, ਫਿਰਕਾ-ਪ੍ਰਸਤੀ ਅਤੇ ਜਾਤੀ-ਵਾਦ ਵਰਗੀਆਂ ਪੈਦਾ
ਹੋਈਆਂ ਕੁਰੀਤੀਆਂ ਤੋ ਜਾਗਰੂਕ ਕਰਨਾ ਸਾਡਾ ਮੁੱਖ ਮਨੋਰਥ ਹੈ।ਆਧੁਨਿਕ ਤਕਨੀਕਾਂ
ਰਾਹੀਂ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਸਾਡੀ ਪਹਿਲ ਹੈ ਤਾਂਕਿ ਉਹ
ਸਮੇਂ ਦੇ ਹਾਣੀ ਹੋ ਸਕਣ।ਸਮੇਂ –ਸਮੇਂ ਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ
ਇਹ ਸੰਸਥਾ ਉੱਨਤ ਭਾਰਤ ਅਭਿਆਨ ਵਿੱਚ ਵੱਧ-ਚੜ ਕੇ ਹਿੱਸਾ ਲੈਂਦੀ ਹੈ ਤਾਂਕਿ
ਪਿੰਡਾਂ ਦੀ ਨੁਹਾਰ ਨੂੰ ਬਦਲਿਆ ਜਾ ਸਕੇ।ਸਾਡੀ ਸੰਸਥਾ ਦੇ ਕੰਮ ਨੂੰ ਮੁੱਖ
ਰੱਖਦਿਆਂ ਸਾਲ 2019-20 ਲਈ ਨਿੱਟਰ ਚੰਡੀਗੜ੍ਹ ਵਲੋਂ ਇੱਕ ਪ੍ਰਸ਼ੰਸਾ ਪੱਤਰ ਜਾਰੀ ਕੀਤਾ
ਗਿਆ।ਉਨ੍ਹਾਂ ਨੇ ਇਸ ਅਭਿਆਨ ਵਿੱਚ ਕੰਮ ਕਰਨ ਵਾਲੇ ਪ੍ਰਿਸੀਪਲ ਡਾ. ਜਗਰੂਪ ਸਿੰਘ ,
ਕਸ਼ਮੀਰ ਕੁਮਾਰ (ਕੌਆਰਡੀਨੇਟਰ), ਨੇਹਾ ਅਤੇ ਅਖਿਲ ਭਾਟਿਆ ਨੂੰ ਅਲੱਗ ਤੋਂ ਪ੍ਰਸ਼ੰਸਾ
ਪੱਤਰ ਦੇ ਕੇ ਹੌਸਲਾਂ ਅਫ਼ਸਾਈ ਕੀਤੀ ਤਾਂਕਿ ਵੱਧ ਤੋਂ ਵੱਧ ਕੰਮ ਕਰਕੇ ਪਿੰਡਾ ਦੀ ਨੁਹਾਰ
ਨੂੰ ਬਦਲਿਆ ਜਾ ਸਕੇ ਅਤੇ ਭਾਰਤ ਨੂੰ ੳੁੱਨਤ ਕੀਤਾ ਜਾ ਸਕੇ।