ਪਠਾਨਕੋਟ: ਪਠਾਨਕੋਟ ਦੇ ਮਾਡਲ ਟਾਊਨ ਗੁਰੂ ਨਾਨਕ ਪਾਰਕ ਵਿਖੇ ਡਿਊਟੀ ‘ਤੇ ਤਾਇਨਾਤ ਪੀ.ਸੀ.ਆਰ ਦੇ ਏ.ਐਸ.ਆਈ ਪਰਮਵੀਰ ਸੈਣੀ ਵੱਲੋਂ ਆਪਣੀ ਸਰਵਿਸ ਰਾਈਫ਼ਲ ਏ.ਕੇ.47 ਨਾਲ ਆਪਣੇ ਸਿਰ ‘ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਗੋਲੀ ਮਾਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।