ਜਲੰਧਰ : ਏ.ਪੀ.ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ,ਚ ਕੈਨੇਡਾ ਦੀ ਡਾਂਸ ਟੀਮ ਖੋਜ USHA Dance Entourage 15 ਜਨਵਰੀ ,2020 ਨੂੰ ਸ਼ਾਮ ਨੂੰ 6 ਵਜੇ ਕਾਲਜ ,ਚ ਦੇਵੇਗੀ ਡਾਂਸ ਦੀ ਪੇਸ਼ਕਾਰੀ ਦੇਵੇਗੀ |ਪ੍ਰਿੰਸੀਪਲ ਡਾ. ਸੁਚਾਰਿਤਾ ਸ਼ਰਮਾ ਨੇ ਇਸ ਡਾਂਸ ਪੇਸ਼ਕਾਰੀ ਦੇ ਸੰਬੰਧ , ਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਲਲਿਤ ਕਲਾਵਾਂ ਦੇ ਪ੍ਰਸਾਰ ਦੇ ਲਈ ਏ.ਪੀ.ਜੇ ਕਾਲਜ ਸਦਾ ਹੀ ਯਤਨਸ਼ੀਲ ਰਿਹਾ ਹੈ | ਅਤੇ ਇਹ ਡਾਂਸ ਪ੍ਰਸਤੁਤ ਵੀ ਇਸੇ ਲੜੀ ,ਚ ਅੱਗੇ ਵਧਣ ਦਾ ਯਤਨ ਹੈ | ਖੋਜ ‘ਡਾਂਸ ਟੀਮ ਭਾਰਤ ਦੇ ਅਲੱਗ ਸਥਾਨਾਂ ਦੇ ਨਾਲ ਨਾਲ ਵਿਦੇਸ਼ਾਂ ,ਚ ਵੀ ਡਾਂਸ ਪੇਸ਼ਕਾਰੀ ਦੇ ਕੇ ਭਾਰਤੀ ਸੰਸਕ੍ਰਿਤੀ ਦੀ ਖੁਸ਼ਬੂ ਤੋਂ ਪੂਰੇ ਵਿਸ਼ਵ ਨੂੰ ਮਹਿਕਾ ਰਹੀ ਹੈ |