ਜਲੰਧਰ :- ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਪੀਜੀ ਵਿਭਾਗ ਦੇ ਕਾਮਰਸ ਕਲੱਬ ਵੱਲੋਂ
ਪਾਜੀਟਿਵ ਰੀਵੀਲਿਏਸ਼ਨ ਵਿਸ਼ੇ ਤੇ ਇੰਟਰ ਕਲਾਸ ਆਨਲਾਈਨ ਪ੍ਰਤੀਯੋਗਤਾ ਦਾ ਆਯੋਜਨ
ਕੀਤਾ ਗਿਆ। ਬੀਨੂ ਗੁਪਤਾ (ਇੰਚਾਰਜ ਕਾਮਰਸ ਕਲੱਬ) ਨੇ ਦੱਸਿਆ ਕਿ ਇਸ
ਪ੍ਰਤੀਯੋਗਤਾ ਦੇ ਅੰਤਰਗਤ ਵਿਦਿਆਰਥਣਾਂ ਵੱਲੋਂ ਵੀਡਿਓ ਪੇਸ਼ਕਾਰੀ ਕੀਤੀ ਗਈ ਜਿਸ
ਵਿੱਚ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਵੱਲੋਂ ਲਾਕਡਾਊਨ ਪੀਰੀਅਡ ਨੂੰ ਆਪਣੇ
ਪਾਜਿਟਿਵ ਅਤੇ ਗਿਆਨਾਤਮਕ ਪੀਰੀਅਡ ਵਿੱਚ ਬਦਲਣ ਦਾ ਯਤਨ ਕੀਤਾ ਗਿਆ। ਕਾਮਰਸ ਵਿਭਾਗ
ਦੀਆਂ ਵਿਦਿਆਰਥਣਾਂ ਵੱਲੋਂ 30 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਜਿਸ ਵਿੱਚ ਉਨ੍ਹਾਂ ਨੇ
ਆਪਣੇ ਕੌਸ਼ਲ ਦਿਖਾਉਂਦੇ ਹੋਏ ਵਿਭਿੰਨ ਕਿਰਿਆਵਾਂ ਪੇਸ਼ ਕੀਤੀਆਂ। ਉਨ੍ਹਾਂ ਦੱਸਿਆ
ਕਿ ਇਸ ਪ੍ਰਕਾਰ ਦੀਆਂ ਕਿਰਿਆਤਮਕ ਪ੍ਰਤੀਯੋਗਤਾ ਨੂੰ ਆਯੋਜਿਤ ਕਰਨ ਦਾ ਉਦੇਸ਼
ਵਿਦਿਆਰਥਣਾਂ ਵਿੱਚ ਸਕਾਰਾਤਮਕ ਵਿਚਾਰਾਂ ਨੂੰ ਪੈਦਾ ਕਰਨ ਦਾ ਯਤਨ ਕਰਨਾ ਅਤੇ ਹੋਰਾਂ ਨੂੰ
ਪ੍ਰੋਤਸਾਹਿਤ ਕਰਨਾ ਵੀ ਹੈ। ਵੀਡਿਓ ਨੂੰ ਕਾਮਰਸ ਕਲੱਬ ਦੇ ਯੂ.ਟਯੂਬ ਚੈਨਲ ਤੇ ਵੀ ਅਪਲੋਡ ਕੀਤਾ
ਗਿਆ। ਯੂ.ਟਯੂਬ ਤੇ ਮਿਲੇ ਲਾਈਕਸ ਦੇ ਆਧਾਰ ਤੇ ਬੀ.ਕਾਮ ਸਮੈਸਟਰ-5 ਫਸਟ, ਬੀ.ਵਾੱਕ
(ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼) ਸਮੈਸਟਰ-3 ਸੈਕੰਡ ਅਤੇ ਬੀਬੀਏ ਸਮੈਸਟਰ-3
ਤੀਜੇ ਸਥਾਨ ਤੇ ਰਿਹਾ। ਜੱਜਮੈਂਟ ਦੇ ਆਧਾਰ ਤੇ ਕੁ. ਅਦਿਤੀ ਰਾਣਾ, ਰਿੱਧੀ ਚਾਵਲਾ ਅਤੇ
ਜੋਤ ਸਿਫਤ ਕੌਰ ਫਸਟ, ਕੁ. ਤਰਨਪ੍ਰੀਤ ਕੌਰ ਸੈਕੰਡ ਅਤੇ ਅਨਾਮਿਕਾ ਚੌਹਾਨ, ਯਾਮਿਨੀ ਥਰਡ
ਰਹੀ।
ਪਿ੍ਰੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਕਾਮਰਸ ਕਲੱਬ ਦੇ ਇੰਚਾਰਜ ਅਤੇ
ਵਿਜੇਤਾ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਆਪਣੀ ਪ੍ਰਤਿਭਾ ਨਾਲ ਸਕਾਰਾਤਮਕ
ਵਾਤਾਵਰਣ ਦੇਣ ਲਈ ਕੀਤੇ ਗਏ ਕੰਮ ਲਈ ਪ੍ਰੋਤਸਾਹਿਤ ਵੀ ਕੀਤਾ। ਉਨ੍ਹਾਂ ਕਿਹਾ ਕਿ
ਵਿਪਰੀਤ ਪਰਿਸਥਿਤੀਆਂ ਨੂੰ ਸਕਾਰਾਤਮਕਤਾ ਵਿੱਚ ਬਦਲਣਾ ਸਦਾ ਤੁਹਾਡੇ ਵਿਅਕਤੀਤਵ ਨੂੰ
ਨਿਖਾਰਦਾ ਹੈ ਅਤੇ ਇਸਦਾ ਮਹੱਤਵ ਕੇਵਲ ਕੋਵਿਡ ਵਾਤਾਵਰਣ ਵਿੱਚ ਹੀ ਨਹ ਬਲਕਿ ਹਮੇਸ਼ਾ
ਰਹਿੰਦਾ ਹੈ। ਇਸ ਮੌਕੇ ਤੇ ਰੀਤੂ ਬਾਹਰੀ, ਅੰਜਲੀ ਬੇਦੀ ਅਤੇ
ਕਨਿਕਾ ਸ਼ਰਮਾ ਵੀ ਇਸ ਆਨਲਾਈਨ ਪ੍ਰਤੀਯੋਗਤਾ ਵਿੱਚ ਸਹਿਯੋਗੀ ਰਹੇ।