ਜਲੰਧਰ : ਹੰਸ ਰਾਜ ਮਹਿਲਾ ਮਹਾਂਵਿਦਿਆਲਿਆ ਜਲੰਧਰ ਵਿਖੇ ਨਵੇਂ
ਅਕਾਦਮਿਕ ਸੈਸ਼ਨ 2019-20 ਦੇ ਸ਼ੁੱਭ ਆਰੰਭ ਲਈ ਅੱਜ ਮਿਤੀ
12 ਜੁਲਾਈ 2019 ਨੂੰ ਹਵਨ ਯੱਗ ਕੀਤਾ ਗਿਆ। ਪਿ੍ਰੰਸੀਪਲ
ਮੈਡਮ ਡਾ. (ਮਿਸਿਜ਼) ਅਜੇ ਸਰੀਨ ਜੀ ਦੀ ਸਰਪ੍ਰਸਤੀ ਵਿੱਚ ਇਹ
ਹਵਨ ਯੱਗ ਕੀਤਾ ਗਿਆ। ਜਿਸ ਵਿੱਚ ਸਥਾਨਕ ਡੀ.ਏ.ਵੀ.
ਮੈਨੇਜਿੰਗ ਕਮੇਟੀ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਡੀ.ਏ.ਵੀ.
ਕਾਲਜ ਮੈਨੇਜਿੰਗ ਕਮੇਟੀ ਨਵੀ ਦਿੱਲੀ ਜਸਟਿਸ ਐਨ. ਕੇ.
ਸੂਦ, ਸ੍ਰੀ ਅਰਵਿੰਦ ਘਈ ਸੈਕਟਰੀ ਡੀ.ਏ.ਵੀ. ਮੈਨੇਜਿੰਗ
ਕਮੇਟੀ ਨਵੀ ਦਿੱਲੀ, ਸ੍ਰੀ ਸੁਰਿੰਦਰ “ ਜੀ, ਸ੍ਰੀ
ਐਸ.ਐਨ. ਮਾਇਰ, ਸ੍ਰੀ ਪਵਨ ਗੁਪਤਾ, ਸ੍ਰੀ ਅਜੇ ਗੋਸਵਾਮੀ, ਸ੍ਰੀ
ਕੁੰਦਨ ਲਾਲ ਅਗਰਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਪਿ੍ਰੰਸੀਪਲ ਮੈਡਮ ਡਾ. (ਮਿਸਿਜ਼) ਅਜੇ ਸਰੀਨ ਨੇ ਆਪਣੇ
ਵਿਚਾਰ ਪ੍ਰਗਟ ਕਰਦੇ ਹੋਏ ਨਵੇਂ ਸੈਸ਼ਨਾਂ ਦੀਆਂ ਸ਼ੁੱਭ ਇਛਾਵਾਂ
ਦਿੱਤੀਆਂ। ਮੈਡਮ ਪਿ੍ਰੰਸੀਪਲ ਨੇ ਨਵੇਂ ਵਿਦਿਅਕ ਸੈਸ਼ਨ 2019-
20 ਦੀਆਂ ਵਿਦਿਅਕ ਜ਼ਿੰਮੇਵਾਰੀਆਂ ਅਤੇ ਵਿਦਿਆਰਥਣਾਂ ਨੂੰ
ਸਿੱਖਿਆ ਦੇ ਨਵੇਂ ਪ੍ਰਤੀਮਾਨਾਂ ਅਤੇ ਮਿਆਰਾਂ ਨਾਲ ਜੋੜਨ ਲਈ
ਪ੍ਰੇਰਿਤ ਕੀਤਾ। ਉਹਨਾਂ ਨੇ ਨੈਕ ਲਈ ਕਾਲਜ ਦੇ ਸਾਰੇ ਮੈਂਬਰਾਂ ਨੂੰ
ਸੁਚਾਰੂ ਅਤੇ ਸਾਕਾਰਾਤਮਕ ਢੰਗ ਨਾਲ ਕੰਮ ਕਰਨ ਲਈ ਪੇ੍ਰਰਨਾ
ਦਿੱਤੀ। ਜਸਟਿਸ ਐਨ.ਕੇ. ਸੂਦ ਨੇ ਸਮੂਹ ਸਟਾਫ ਅਤੇ
ਵਿਦਿਆਰਥਣਾਂ ਨੂੰ ਨਵੇਂ ਸੈਸ਼ਨ ਲਈ ਸ਼ੁੱਭ ਇਛਾਵਾਂ ਦੇਂਦਿਆਂ
ਹੋਇਆਂ ਨਵੇਂ ਸੈਸ਼ਨ ਵਿੱਚ ਆਪਣੀਆਂ ਦਿਸ਼ਾਵਾਂ ਤੇ ਉਦੇਸ਼
ਨਿਰਧਾਰਤ ਕਰਨ ਦੀ ਸਿੱਖਿਆ ਦਿੱਤੀ ਤਾਂ ਜੋ ਨਵੀਆਂ
ਪ੍ਰਾਪਤੀਆਂ ਕੀਤੀਆਂ ਜਾ ਸਕਣ। ਇਸ ਮੌਕੇ ਐਚ.ਐਮ.ਵੀ.
ਨਿਊਜ਼ ਦਾ ਪਿਛਲੇ ਸੈਸ਼ਨ ਦੀਆਂ ਗਤੀਵਿਧੀਆਂ ਨਾਲ ਸਬੰਧਤ
ਅੰਕ ਰਿਲੀਜ਼ ਕੀਤਾ ਗਿਆ। ਇਹ ਵਰਨਣਯੋਗ ਹੈ ਕਿ ਇਸ ਹਵਨ
ਯੱਗ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਡੀਨ ਸੁਪਰਡੈਂਟ ਤੇ
ਸਪੋਰਟਿੰਗ ਸਟਾਫ਼ ਦੇ ਮੈਂਬਰ ਹਾਜ਼ਰ ਸਨ।