ਅੰਮ੍ਰਿਤਸਰ : ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਮਿਲੇ ਵਫਦ ਨਾਲ ਹੋਈ ,ਇਸ ਮੌਕੇ ਡੀ ਪੀ ਆਈ ਐਲੀਮੈਂਟਰੀ ਸ: ਇੰਦਰਜੀਤ ਸਿੰਘ ਵੀ ਹਾਜਰ ਸਨ।ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਨੇ ਦੱਸਿਆ ਕਿ ਮੀਟਿੰਗ ਦੌਰਾਨ ਪ੍ਰਮੋਸ਼ਨਾ ਅਤੇ ਹੋਰ ਅਹਿਮ ਮੰਗਾ ਨੂੰ ਲੈਕੇ ਹੋਈ ਇਸ ਮੀਟਿੰਗ ‘ਚ ਸਿੱਖਿਆ ਸਕੱਤਰ ਵੱਲੋ ਮੌਕੇ ਤੇ ਫੈਸਲਾ ਲੈਂਦਿਆ 15 ਦਿਨਾਂ ‘ਚ ਐੱਚ.ਟੀ. ਤੇ ਸੀ.ਐੱਚ ਟੀ. ਦੀਆਂ ਪ੍ਰਮੋਸ਼ਨਾ ਕਰਨ ਲਈ 4 ਜਿਲਿਆਂ ਅੰਮ੍ਰਿਤਸਰ , ਮੁਕਤਸਰ,ਸੰਗਰੂਰ ਤੇ ਮੋਗਾ ਦੇ ਜਿਲਾ ਸਿਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤੇ ਗਏ ਅਤੇ ਸੀਨੀਆਰਤਾ ਤਿਆਰ ਕਰ ਰਹੇ ਬਾਕੀ ਜਿਲਿਆਂ ਨੂੰ ਵੀ ਦੋ ਪੜਾਆਂ ‘ਚ ਵੰਡ ਕੇ ਹਫਤੇ ਹਫਤੇ ਦੇ ਵਕਫੇ ਬਾਅਦ ਪੱਤਰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ।ਇਸ ਤੋੰ ਇਲਾਵਾ ਹੈੱਡ ਟੀਚਰਾਂ ਦੀਆਂ 2000 ਪੋਸਟਾਂ ਨੂੰ ਮੁੜ ਬਹਾਲ ਕਰਨ ਦੀ ਵਿੱਤ ਵਿਭਾਗ ਕੋਲ ਪਹਿਲਾਂ ਭੇਜੀ ਹੋਈ ਪ੍ਰੋਪੋਜਲ ਨੂੰ ਜਲਦ ਪ੍ਰਵਾਨ ਕਰਵਾਉਣ ਲਈ ਪੂਰਨ ਭਰੋਸਾ ਵੀ ਦਿੱਤਾ। ਸਿੱਧੀ ਭਰਤੀ ਤਹਿਤ ਲੱਗਣ ਵਾਲੇ ਹੈੱਡਮਾਸਟਰ,ਪ੍ਰਿੰਸੀਪਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਲਗਾਉਣ ਲਈ ਬੀ.ਪੀ. ਈ. ਓ. ਦੀ ਤਰ੍ਹਾਂ ਯੋਗਤਾ ਪੂਰੀ ਕਰਦੇ ਪ੍ਰਾਇਮਰੀ ਅਧਿਆਪਕਾਂ ਨੂੰ ਯੋਗ ਠਹਿਰਾਉਣ ਲਈ ਨਿਯਮਾਂ ਵਿੱਚ ਵਿਵਸਥਾ ਕਾਇਮ ਕਰਕੇ ਯੋਗ ਠਹਿਰਾਉਣ ਦਾ ਵੀ ਪੂਰਨ ਭਰੋਸਾ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਡਾਟੇ ਆਨਲਾਈਨ ਕਰਨ ਕਰਕੇ ਅਧਿਆਪਕ ਵਰਗ ਦੇ ਵਾਧੂ ਮਾਨਸਿਕ ਬੋਝ ਨੂੰ ਮੁੱਖ ਰੱਖਦਿਆਂ ਸੈਂਟਰ ਪੱਧਰ ਤੇ ਡਾਟਾ ਐਂਟਰੀ ਓਪਰੇਟਰ ਦੀ ਮੰਗ ਕਰਨ ਤੇ ਸਿੱਖਿਆ ਸਕੱਤਰ ਵਲੋਂ ਫੈਸਲਾ ਲਿਆ ਗਿਆ ਕਿ ਜਲਦ ਹੀ ਸੈਂਟਰ ਪੱਧਰ ਤੇ ਕੰਪਿਊਟਰ ਉਪਲਬੱਧ ਕਰਵਾ ਕੇ ਡਾਟਾ ਐਂਟਰੀ ਓਪਰੇਟਰ ਦਿੱਤੇ ਜਾਣਗੇ। ਪੰਜਵੀਂ ਜਮਾਤ ਦੇ ਸਾਲਾਨਾ ਪੇਪਰਾਂ ਲਈ ਉਸੇ ਦਿਨ ਸੁਪਰਵਾਈਜ਼ਰ ਵਲੋਂ ਪੇਪਰ ਮਾਰਕ ਕਰਨ ਅਤੇ ਸੈਂਟਰ ਹੈੱਡ ਟੀਚਰ ਵਲੋਂ ਡਾਟਾ ਆਨਲਾਈਨ ਕਰਨ ਲਈ ਜਾਰੀ ਕੀਤੇ ਪੱਤਰ ਦੇ ਅਨੁਸਾਰ ਇਹ ਕੰਮ ਨੂੰ ਅਮਲੀ ਰੂਪ ਚ ਸੰਭਵ ਨਾਂ ਹੋਣ ਤੇ ਇਸ ਪੱਤਰ ਤੇ ਮੁੜ ਵਿਚਾਰ ਕਰਨ ਦੀ ਮੰਗ ਤੇ ਸਿੱਖਿਆ ਸਕੱਤਰ ਵਲੋਂ ਪੂਰਨ ਸਹਿਮਤੀ ਦਿੰਦੇ ਹੋਏ ਮੌਕੇ ਤੇ ਡੀ ਪੀ ਆਈ ਐਲੀ. ਨੂੰ ਢੁਕਵਾਂ ਹੱਲ ਕੱਢਣ ਲਈ ਕਿਹਾ ਗਿਆ ਅਤੇ ਸੀ. ਐਚ. ਟੀ. ਨੂੰ ਨੰਬਰ ਆਨਲਾਈਨ ਕਰਨ ਲਈ ਉਚਿਤ ਸਮਾਂ ਦੇਣ ਦੇ ਨਾਲ ਹੈਲਪਰ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਬਾਇਓਮੀਟਰਕ ਹਾਜ਼ਰੀ ਲਗਾਉਣ ਸਮੇਂ ਅਧਿਆਪਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਸਿੱਖਿਆ ਸਕੱਤਰ ਨੂੰ ਜਾਣੂ ਕਰਵਾਇਆ ਗਿਆ। ਇਸ ਮੀਟਿੰਗ ਵਿੱਚ ਈ ਟੀ ਯੂ ਦੇ ਸੂਬਾ ਆਗੂ ਹਰਜਿੰਦਰਪਾਲ ਸਿੰਘ ਪੰਨੂੰ, ਗੁਰਿੰਦਰ ਸਿੰਘ ਘੁੱਕੇਵਾਲੀ,ਸੋਹਣ ਸਿੰਘ ਮੋਗਾ,ਰਵੀ ਵਾਹੀ ਕਪੂਰਥਲਾ ,ਅਵਤਾਰ ਸਿੰਘ ਮਾਨ ਪਟਿਆਲਾ , ਅਵਤਾਰ ਸਿੰਘ ਭਲਵਾਨ ਸੰਗਰੂਰ ,ਲਾਲ ਸਿੰਘ ਡਕਾਲਾ,ਜਨਕ ਰਾਜ ਮੁਹਾਲੀ, ਬਲਦੇਵ ਰਾਮ ਮੋਗਾ,ਗੁਰਜੰਟ ਸਿੰਘ,ਜਸਕਰਨਜੀਤ ਸਿੰਘ, ਜਗਜੀਤ ਸਿੰਘ ਮਲੋਟ ਅਤੇ ਹੋਰ ਅਗੂ ਹਾਜ਼ਰ ਸਨ।