ਆਮ ਵੇਖਿਆ ਗਿਆ ਹੈ ਕਿ ਵਿਆਹ ਤੋਂ ਬਾਅਦ ਦਾ ਕੁਝ ਸਮਾਂ ਖ਼ੁਸ਼ਹਾਲ ਲੰਘਦਾ ਹੈ ਪਰ ਕਈ ਵੇਰ ਪਹਿਲੇ ਸਾਲ ਤਕ ਹੀ ਮਨ-ਮੁਟਾਵ ਪੈਦਾ ਹੋਣ ’ਤੇ ਗੱਲ ਤਲਾਕ ਤਕ ਪਹੁੰਚ ਜਾਂਦੀ ਹੈ। ਅਕਸਰ ਬੜੇ ਬੇਮੇਲ ਤੇ ਬੇਜੋੜ ਦਿਖ ਰਹੇ ਜੋੜੇ ਸਾਰੀ ਜ਼ਿੰਦਗੀ ਵਿਆਹ ਦੇ ਬੰਧਨ ’ਚ ਬੱਝੇ ਇਸ ਰਿਸ਼ਤੇ ਨੂੰ ਬਾਖੂਬੀ ਨਿਭਾ ਜਾਂਦੇ ਹਨ ਪਰ ਕਿਧਰੇ ਬਹੁਤ ਹੀ ਪੁਣ-ਛਾਣ ਕਾਰਨ ਜਾਂ ਆਪਣੀ ਹੀ ਪਸੰਦ ਦੇ ਪ੍ਰੇਮ ਵਿਆਹ ਦਾ ਸਫ਼ਰ ਵੀ ਅੱਧਵਾਟੇ ਰਹਿ ਜਾਂਦਾ ਹੈ। ਕਈ ਵਾਰ ਹਾਲਾਤ ਇਹੋ ਜਿਹੇ ਬਣਦੇ ਹਨ ਕਿ ਇਕੱਠੇ ਰਹਿੰਦੇ ਹੋਏ ਵੀ ਦਿਲਾਂ ਦੀ ਨੇੜਤਾ ਨਹੀਂ ਮਾਣ ਸਕਦੇ। ਕਹਿੰਦੇ ਹਨ ਕਿ ਮਨ ਰਿਸ਼ਤੇ ਬਣਾਉਂਦਾ ਤੇ ਦਿਲ ਜੋੜਦਾ ਹੈ। ਇੱਥੇ ਪਤੀ-ਪਤਨੀ ਦੋਵਾਂ ਨੂੰ ਇੱਕ ਦੂਜੇ ਨੂੰ ਜਾਚਣਾ ਬਣਦਾ ਹੈ ਕਿਉਂਕਿ ਇਕਸੁਰਤਾ ਦੀ ਲੈਅ ਫੜ ਲੈਣ ਨਾਲ ਹੀ ਰਿਸ਼ਤਾ ਚੰਗੀ ਤਰ੍ਹਾਂ ਨਿਭਾਇਆ ਜਾ ਸਕਦਾ ਹੈ।
ਕਿਸੇ ਬੇਗਾਨੇ ਦਾ ਬੇਗਾਨੀ ਧੀ ਉੱਤੇ ਕੀਤਾ ਜ਼ੁਲਮ ਵੀ ਨਾ-ਕਾਬਲੇ ਬਰਦਾਸ਼ਤ ਹੈ, ਪਰ ਜੱਗ ਹੁੰਦੀ ਆਈ ਕਹਿ ਕੇ ਆਪਣੇ ਆਪ ਨੂੰ ਹਮੇਸ਼ਾ ਹੌਸਲਾ ਦੇ ਕੇ ਗੱਲ ਅਣਗੌਲੀ ਕਰਕੇ ਜ਼ਿੰਦਗੀ ਅੱਗੇ ਤੁਰਦੀ ਜਾਂਦੀ ਹੈ। ਪਰ ਅੱਜ ਤੱਕ ਮੈਨੂੰ ਇਹ ਗੱਲ ਸਮਝ ਨਹੀਂ ਆਈ ਕੇ ਲੋਕ ਕੁੱਖ ਵਿੱਚ ਪਲਦੇ ਆਪਣੇ ਹੀ ਅੰਸ਼ ਨੂੰ ਕਿਵੇਂ ਕਤਲ ਕਰ ਦੇਂਦੇ ਹਨ, ਤੇ ਇਸ ਪਾਪ ਦਾ ਕਦੇ ਪਛਤਾਵਾ ਵੀ ਨਹੀਂ ਕਰਦੇ। ਸਾਡੀਆਂ ਧਾਰਮਿਕ ਭਾਵਨਾਵਾਂ, ਪੂਜਾ ਪਾਠ, ਸਮਾਜਿਕ ਰੁਤਬਾ, ਧਨ-ਦੌਲਤ, ਨਾਮ ਸ਼ੌਹਰਤ ਕਿਸ ਕੰਮ ਦੀਆਂ ਜਦ ਅਸੀਂ ਐਨੇ ਘਿਨਾਉਣੇ ਕਰਮ ਨੂੰ ਅੰਜਾਮ ਦਿੱਤਾ ਹੈ ਜਾਂ ਦੇਣ ਦੀ ਸੋਚ ਰਹੇ ਹਾਂ। ਆਪਣੀ ਨਿਜ਼ੀ ਜ਼ਿੰਦਗੀ ਵਿੱਚ ਕੁਝ ਅਜਿਹੇ ਸਤਸੰਗੀ ਅਤੇ ਨਿਤਨੇਮੀ ਦੇਖੇ ਹਨ ਜੋ ਅਜਿਹੇ ਪਾਪ ਕਰਕੇ ਵੀ ਆਪਣੇ ਆਪ ਨਾਲ ਅਤੇ ਰੱਬ ਨਾਲ ਨਜ਼ਰਾਂ ਮਿਲਾ ਲੈਂਦੇ ਹਨ। ਉਸ ਵਚਾਰੀ ਨੂੰ ਜਹਾਨ ਤੇ ਆਉਣ ਤਾਂ ਦਿਓ, ਮੁੰਡਿਆਂ ਦੇ ਬਰਾਬਰ ਮੌਕੇ ਤਾਂ ਦਿਓ, ਚੰਗੀ ਸੋਚ ਤਾਂ ਦਿਓ ਫਿਰ ਉਹ ਵੀ ਮੁੰਡਿਆਂ ਵਾਂਗ ਹਰ ਉਹ ਕੰਮ ਕਰਨਗੀਆਂ ਜਿੰਨਾ ਕਰਕੇ ਮੁੰਡਿਆਂ ਦੇ ਨਾਲ ਨਾਲ ਧੀਆਂ ਤੇ ਵੀ ਮਾਣ ਹੋਊਂਗਾ।
ਪਤਾ ਨਹੀਂ ਕਿਉਂ ਮੁੰਡੇ ਕੁੜੀ ਵਿੱਚ ਫਰਕ ਕੀਤਾ ਜਾਂਦਾ ਹੈ ਜਦਕਿ ਸੱਚਾਈ ਇਹ ਹੈ ਕੇ ਮੁੰਡਾ ਵਿਆਹ ਤੋਂ ਬਾਅਦ ਇਕ ਪਤੀ ਦਾ ਫਰਜ਼ ਜਿਆਦਾ ਨਿਭਾਉਂਦਾ ਹੈ ਅਤੇ ਪੁੱਤਰ ਦਾ ਘੱਟ, ਉਮਰ ਦੇ ਜਿਸ ਮੋੜ ਤੇ ਮਾਪਿਆਂ ਨੇ ਇਹ ਸੋਚ ਕੇ ਪੁੱਤਰ ਦੀ ਮੰਗ ਕੀਤੀ ਸੀ ਉਹ ਪੁੱਤਰ ਸਹਾਰਾ ਬਣੂ ਪਰ ਅਜਿਹਾ ਨਹੀਂ ਹੁੰਦਾ। ਪਰ ਧੀਆਂ ਹਮੇਸ਼ਾ ਆਪਣੇ ਮਾਪਿਆਂ ਦੀ ਸੁੱਖ ਮੰਗਦੀਆਂ ਹਨ ਅਤੇ ਉਨ੍ਹਾਂ ਦਾ ਸਹਾਰਾ ਬਣਦੀਆਂ ਹਨ। ਅਗਰ ਇਹ ਗੱਲ ਮੈਂ ਆਪਣੀ ਹੀ ਉਧਾਰਣ ਦੇ ਕੇ ਕਹਾਂ ਤਾਂ ਬਚਪਨ ਤੋਂ ਹੀ ਕਦੇ ਪੜਾਈ, ਕਦੇ ਨੌਕਰੀ ਤੇ ਕਦੇ ਕਾਰੋਬਾਰ ਦਾ ਕਰਕੇ ਘਰੋਂ ਬਾਹਰ ਰਿਹਾ ਹਾਂ, ਤੇ ਇਨ੍ਹਾਂ ਸਾਲਾਂ ਵਿੱਚ ਕਿੰਨੀ ਵਾਰ ਮੇਰੇ ਪਰਿਵਾਰ ਨੂੰ ਮੇਰੀ ਲੋੜ ਪਈ, ਕਿੰਨੀ ਵਾਰ ਮੇਰੇ ਮਾਤਾ ਜੀ ਦੀ ਬਿਮਾਰੀ ਦੀ ਹਾਲਤ ਵਿੱਚ ਮੇਰੀਆਂ ਭੈਣਾਂ ਨੇ ਆਪਣੀ ਪੜ੍ਹਾਈ ਛੱਡ-ਛੱਡ ਘਰ ਅਤੇ ਘਰਦਿਆਂ ਨੂੰ ਸੰਭਾਲਿਆ, ਪਰ ਮੈਂ ਦੂਰ ਹੋਣ ਕਰਕੇ ਕਦੇ ਸਮੇਂ ਤੇ ਨਹੀਂ ਪਹੁੰਚ ਸਕਿਆ, ਕੁੜੀਆਂ ਹੋਣ ਦੇ ਬਾਵਜੂਦ ਉਨ੍ਹਾਂ ਨੇ ਮੁੰਡਿਆਂ ਨਾਲੋਂ ਵੱਧ ਫਰਜ਼ ਨਿਭਾਏ। ਘਰਦੇ ਕੰਮਾਂ ਦੇ ਨਾਲ-ਨਾਲ, ਪੜਾਈ ਅਤੇ ਬਾਕੀ ਸਾਰੇ ਕੰਮ ਨੂੰ ਬਾਖੂਬੀ ਨਿਭਾਇਆ। ਇਸੇ ਤਰਾਂ ਹੋਰ ਵੀ ਪਤਾ ਨਈਂ ਕਿੰਨੇ ਘਰਾਂ ਦੀਆਂ ਕਹਾਣੀਆਂ ਨੇ। ਪਰ ਲੋਕ ਫਿਰ ਵੀ ਨਹੀਂ ਸਮਝਦੇ। ਮਾਨਸਿਕਤਾ ਫਿਰ ਵੀ ਉਸੇ ਗੱਲ ਤੇ ਹੀ ਟਿਕੀ ਹੋਈ ਹੈ ਕਿ ਮੁੰਡਾ ਮੁੰਡਾ ਹੀ ਹੈ
ਸਾਡੇ ਸਿੱਖਿਅਕ ਢਾਂਚੇ ਵਿੱਚ ਮੌਲਿਕ ਕਦਰਾਂ ਕੀਮਤਾਂ ਨੂੰ ਜਾਗਰੂਕ ਕਰਨ ਲਈ ਕਿਉਂ ਨਹੀਂ ਕੁਝ ਸ਼ਾਮਿਲ ਕੀਤਾ ਜਾਂਦਾ ਤਾਂ ਕੇ ਬਚਪਨ ਤੋਂ ਹੀ ਹਰ ਕਿਸੇ ਨੂੰ ਸਿੱਖਿਆ ਦੇ ਨਾਲ ਨਾਲ ਸਹੀ ਗ਼ਲਤ ਬਾਰੇ ਵੀ ਜਾਗਰੂਕ ਕੀਤਾ ਜਾਵੇ। ਜਿੰਨੀ ਦੇਰ ਕੁਝ ਚੰਗਾ ਕਰਨ ਦੀ ਗੁੜਤੀ ਮਾਪਿਆਂ, ਅਧਿਆਪਕਾਂ ਅਤੇ ਸਮਾਜ ਵੱਲੋ ਬੱਚੇ ਨੂੰ ਨਹੀਂ ਦਿਤੀ ਜਾਂਦੀ ਤਕ ਇਹ ਸੋਸ਼ਣ, ਭਰੂਣ ਹਤਿਆ, ਘਰੇਲੂ ਹਿੰਸਾ ਅਤੇ ਬਲਾਤਕਾਰ ਇਦਾ ਹੀ ਹੁੰਦੇ ਰਹਿਣਗੇ।
ਇਸ ਲੇਖ ਦੇ ਵਿੱਚ ਔਰਤ ਦੀ ਵਡਿਆਈ ਕਰਨ ਦਾ ਇਹ ਮਕਸਦ ਜਾਂ ਮਤਲਬ ਨਹੀਂ ਕਿ ਮੈਂ ਕਿਸੇ ਮਰਦ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਪੁਰਸ਼ਾਂ ਦੇ ਆਪਣੇ ਕੰਮ ਅਤੇ ਆਪਣੀਆਂ ਜਿੰਮੇਵਾਰੀਆਂ ਹਨ ਜੋ ਉਹ ਵਧੀਆ ਨਿਭਾਉਂਦੇ ਹਨ, ਜੇ ਸਾਡੀ ਸੋਚ ਵਿੱਚੋ ਇਹ ਫਰਕ ਮਿਟ ਜਾਵੇ ਅਤੇ ਦੋਨੋ ਮੁੰਡੇ ਅਤੇ ਕੁੜੀ ਨੂੰ ਬਰਾਬਰ ਸਮਝ ਕੇ ਬਰਾਬਰ ਦੇ ਮੌਕੇ, ਬਰਾਬਰ ਦਾ ਪਿਆਰ ਅਤੇ ਹਰ ਖੇਤਰ ਵਿਚ ਬਰਾਬਰਤਾ ਮਿਲੇ ਤਾਂ ਦੋਵੇਂ ਮਿਲ ਕੇ ਜ਼ਿੰਦਗੀ ਨੂੰ ਬਹੁਤ ਖੁਸ਼ਹਾਲ ਬਣਾ ਸਕਦੇ ਹਨ। ਮੇਰਾ ਮਕਸਦ ਸਿਰਫ ਔਰਤ ਨੂੰ ਔਰਤ ਦੀ ਦੁਸ਼ਮਣ ਨਾ ਬਣਨ ਲਈ ਇਕ ਬੇਨਤੀ ਹੈ, ਸੁਜਾਹ ਹੈ। ਗੁਰੂ ਸਾਹਬਿ ਜੇ ਬਾਣੀ ਵਿੱਚ ਲਿਖਿਆ ਹੈ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਗੁਰੂ ਸਾਹਬਿ ਦਾ ਇਹ ਵਾਕ ਸਿਰਫ ਮਰਦਾਂ ਲਈ ਹੀ ਨਹੀਂ ਹੈ, ਬਲਕਿ ਹਰ ਉਸ ਇਨਸਾਨ ਲਈ ਹੈ ਜੋ ਕੁਦਰਤ ਦੀ ਬਣਾਈ ਦੁਨੀਆਂ ਨੂੰ ਸਮਝਦਾ ਨਹੀਂ, ਹਰ ਉਸ ਇਨਸਾਨ ਲਈ ਹੈ ਜੋ ਆਪਣੇ ਆਪ ਨੂੰ ਕੁਦਰਤ ਤੋਂ ਜਿਆਦਾ ਤਾਕਤਵਰ ਸਮਝਦਾ ਹੈ, ਹਰ ਉਸ ਸੋਚ ਲਈ ਹੈ ਜਿਸਨੂੰ ਇਹ ਲਗਦਾ ਹੈ ਉਹ ਸਭ ਤੋਂ ਸਿਆਣੀ ਹੈ।
ਧੀਆਂ ਨੂੰ ਨਾ ਮਾਰੋ, ਜੀਣ ਦਿਓ ਜ਼ਿੰਦਗੀ, ਲਾ ਲੈਣ ਦਿਓ ਅੰਬਰਾਂ ਚ ਉਡਾਰੀਆਂ, ਆਪਣੀਆਂ ਵਾਂਗ ਹੀ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਵੀ ਸਤਿਕਾਰ ਦਿਓ, ਇਕ ਅਜਿਹਾ ਸੋਹਣਾ ਮਾਹੌਲ ਸਿਰਜੀਏ ਕੇ ਇਨਸਾਨ ਨੂੰ ਉਸਦੇ ਗੁਣਾ, ਉਸਦੀ ਕਾਬਲੀਅਤ ਦੇ ਅਧਾਰ ਤੇ ਉੱਸਦਾ ਬਣਦਾ ਸਥਾਨ ਮਿਲੇ।
ਸਾਡੇ ਸਿੱਖਿਅਕ ਢਾਂਚੇ ਵਿੱਚ ਮੌਲਿਕ ਕਦਰਾਂ ਕੀਮਤਾਂ ਨੂੰ ਜਾਗਰੂਕ ਕਰਨ ਲਈ ਕਿਉਂ ਨਹੀਂ ਕੁਝ ਸ਼ਾਮਿਲ ਕੀਤਾ ਜਾਂਦਾ ਤਾਂ ਕੇ ਬਚਪਨ ਤੋਂ ਹੀ ਹਰ ਕਿਸੇ ਨੂੰ ਸਿੱਖਿਆ ਦੇ ਨਾਲ ਨਾਲ ਸਹੀ ਗ਼ਲਤ ਬਾਰੇ ਵੀ ਜਾਗਰੂਕ ਕੀਤਾ ਜਾਵੇ। ਜਿੰਨੀ ਦੇਰ ਕੁਝ ਚੰਗਾ ਕਰਨ ਦੀ ਗੁੜਤੀ ਮਾਪਿਆਂ, ਅਧਿਆਪਕਾਂ ਅਤੇ ਸਮਾਜ ਵੱਲੋ ਬੱਚੇ ਨੂੰ ਨਹੀਂ ਦਿਤੀ ਜਾਂਦੀ ਤਕ ਇਹ ਸੋਸ਼ਣ, ਭਰੂਣ ਹਤਿਆ, ਘਰੇਲੂ ਹਿੰਸਾ ਅਤੇ ਬਲਾਤਕਾਰ ਇਦਾ ਹੀ ਹੁੰਦੇ ਰਹਿਣਗੇ।
ਆਪਣੇ ਆਪ ਨੂੰ ਕਾਤਲ ਨਾ ਬਣਾਓ ਕਿਉਂਕ ਇਕ ਕਾਤਲ ਕਦੇ ਸਿਆਣੇ ਅਤੇ ਆਜ਼ਾਦ ਸਮਾਜ ਦੀ ਸਿਰਜਣਾ ਨਹੀਂ ਕਰ ਸਕਦਾ। ਜੋ ਬੀਜਾਂਗੇ ਉਹੀ ਵੱਡਾਂਗੇ।(ਚੱਲਦਾ)