
ਕਰਤਾਰਪੁਰ :- (ਗੁਰਦੀਪ ਸਿੰਘ ਹੋਠੀ ) ਅੱਜ ਦੁਪਹਿਰ 12 ਵਜੇ ਦੇ ਕਰੀਬ ਗੰਗਸਰ ਬਾਜ਼ਾਰ ,ਮਾਤਾ ਸੀਤਲਾ ਮੰਦਰ ਦੇ ਨਜ਼ਦੀਕ ਹਨੀ ਜਵੈਲਰ ਦੀ ਦੁਕਾਨ ਤੋਂ ਦੋ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਲੁੱਟ ਲਈ ਗਈ।ਜਾਣਕਾਰੀ ਦੇਂਦਿਆਂ ਦੁਕਾਨ ਮਾਲਕ ਹਣੀ ਵਰਮਾ ਨੇ ਦਸਿਆ ਕਿ 2 ਲੁਟੇਰੇ ਜਿਨ੍ਹਾਂ ਦੇ ਹੱਥਾਂ ਚ ਪਿਸਤੌਲਾਂ ਸ਼ਨ ਉਨ੍ਹਾਂ ਆਉਂਦਿਆਂ ਹੀ ਮੇਨੂ ਸਭ ਕੁਝ ਉਨ੍ਹਾਂ ਹਵਾਲੇ ਕਰਨ ਲਈ ਆਖਿਆ।ਮੈ ਉਨ੍ਹਾਂ ਨਾਲ ਬੜਾ ਮੁਕਬਲਾ ਕੀਤਾ,ਪਰ ਪਿਸਤੌਲ ਦਾ ਡਰ ਵਿਖਾ ਕੇ ਉਨ੍ਹਾਂ ਮੇਰੇ ਗੱਲ ਚ ਪਈ ਚੇਨ, ਬਰੈਸਲੇਟ,ਕੜਾ ਕੀਮਤ 5,6 ਲੱਖ ਰੁਪਏ ਅਤੇ ਜੇਬ ਚੋਂ 50 ਹਜਾਰ ਦੀ ਨਜਦੀ ਲੁੱਟ ਲਈ ਅਤੇ ਫਰਾਰ ਹੋ ਗਏ।ਜਦਕਿ ਦੁਕਾਨ ਚ ਪਈ ਤਿਜੋਰੀ ਚ ਪਏ ਗਹਿਣੇ ਬਚ ਗਏ।ਲੁਟੇਰਿਆਂ ਦੀ ਲੁੱਟ ਦੀ ਵਾਰਦਾਤ ਸੀ ਸੀ ਟੀ ਵੀ ਵਿਚ ਕੈਦ ਹੋ ਗਈ ਹੈ।ਮੌਕੇ ਤੇ ਡੀ ਐਸ ਪੀ ਪਰਮਿੰਦਰ ਸਿੰਘ, ਐਸ ਐਚ ਓ ਸਿਕੰਦਰ ਸਿੰਘ ਤੁਰੰਤ ਪੁਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।