ਜਲੰਧਰ:

(ਗੁਰਦੀਪ ਸਿੰਘ ਹੋਠੀ)ਕੋਰੋਨਾ ਬਿਮਾਰੀ ਕਰਕੇ ਸਰਕਾਰ ਵਲੋਂ ਲਾਗੂ ਲਾਕਡਾੳਨ ਨੂੰ ਸਖਤੀ ਨਾਲ ਲਾਗੂ ਕਰਦਿਆਂ ਹੋਇਆਂ ਅਤੇ ਆਮ ਜਨਤਾ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਸੰਬੰਧੀ ਡੀ ਐਸ ਪੀ ਸੁਰਿੰਦਰ ਪਾਲ ਧੋੱਗੜੀ ਦੀ ਅਗੁਵਾਈ ਵਿਚ ਸ਼ਹਿਰ ਦੇ ਵੱਖ-ਵੱਖ ਬਜਾਰਾਂ ,ਇਲਾਕਿਆਂ ਵਿਚ ਫਲੈਗ ਮਾਰਚ ਕੱਢਿਆ ਗਿਆ।ਇਸ ਦੇ ਨਾਲ ਨਾਲ ਡੀ ਐਸ ਪੀ ਧੋੱਗੜੀ,ਡੀ ਐਸ ਪੀ ਡੀ, ਰਣਜੀਤ ਸਿੰਘ, ਮਕਸੂਦਾਂ ਥਾਣਾ ਮੁਖੀ ਰਾਜੀਵ ਕੁਮਾਰ, ਅਤੇ ਥਾਣਾ ਮੁਖੀ ਹਰਦੀਪ ਸਿੰਘ ਵਲੋਂ ਵੱਖ-ਵੱਖ ਬਜਾਰਾਂ ਮੁਹੱਲਿਆਂ ,ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਲੋਕਡਾੳੁਨ ਦਾ ਪਾਲਣ ਕਰਨ ਦਾ ਸੰਦੇਸ਼ ਦਿੱਤਾ ਅਤੇ ਵੱਖ-ਵੱਖ ਨਾਕਿਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ।