ਕਰਤਾਰਪੁਰ (ਗੁਰਦੀਪ ਸਿੰਘ ਹੋਠੀ ) ਕੋਰੋਨਾ ਵਾਇਰਸ ਦੇ ਚਲਦਿਆਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਜਿੱਥੇ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਉੱਥੇ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਹਿਰਵਾਸੀਆਂ ਨਾਲ ਬਹੁਤ ਹੀ ਨਰਮੀ ਵਰਤੀ ਜਾ ਰਹੀ ਸੀ ਪਰ ਲਗਾਤਾਰ ਦੋ ਦਿਨ ਤੋਂ ਪੁਲਿਸ ਪ੍ਰਸ਼ਾਸ਼ਨ ਵੱਲੋ ਡੀ.ਅੈਸ.ਪੀ. ਸੁਰਿੰਦਰ ਪਾਲ ਧੋਗੜੀ ਦੀ ਅਗਵਾਈ ਵਿੱਚ ਕੱਢੇ ਫਲੈਗ ਮਾਰਚ ਵਿੱਚ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਅਸੀਂ ਆਪ ਸਭ ਨੂੰ ਵਾਰ ਵਾਰ ਕਿਹਾ ਕਿ ਘਰ ਵਿੱਚ ਰਹੋ ਅਤੇ ਘਰੋ ਬਾਹਰ ਨਾ ਆਓ ਪਰ ਫਿਰ ਵੀ ਲੋਕ ਆਪਣੇ ਵਾਹਨਾ ਤੇ ਬਿਨਾਂ ਕਿਸੇ ਕੰਮ ਤੋਂ ਇਧਰ ਉੱਧਰ ਘੁੰਮ ਰਹੇ ਹਨ। ਉਹਨਾਂ ਕਿਹਾ ਕਿ ਲੋਕ ਸਾਡੇ ਵੱਲੋਂ ਵਰਤੀ ਜਾ ਰਹੀ ਨਰਮੀ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹਨ ਜਿਸ ਕਰਕੇ ਅਸੀਂ ਹੁਣ ਪੁਲਿਸ ਟੀਮਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਕੋਈ ਵੀ ਬਿਨਾਂ ਕਿਸੇ ਕੰਮ ਤੋਂ ਘੁੰਮਦਾ ਨਜ਼ਰ ਆਏ ਤਾਂ ਉਸ ਤੇ ਕਰਫਿਊ ਦੋਰਾਨ ਘੁੰਮਣ ਦੀ ਕਾਨੂੰਨੀ ਕਾਰਵਾਈ ਕਰਕੇ ਵਾਹਨ ਵੀ ਜਬਤ ਕੀਤੇ ਜਾਣ। ਉਹਨਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਜਰੂਰੀ ਸਮਾਨ ਦੀ ਖਰੀਦਾਰੀ ਕਰਨ ਲਈ ਹੀ ਘਰ ਦਾ ਇਕ ਬੰਦਾ ਬਿਨਾਂ ਵਾਹਨ ਤੋਂ ਹੀ ਘਰੋਂ ਬਾਹਰ ਆਵੇ ਅਤੇ ਜਰੂਰੀ ਸਮਾਨ ਜੋ ਜੋ ਵੀ ਲੈਣਾ ਹੈ ਇਕੋ ਵਾਰ ਲੈ ਜਾਓ ਤਾਂ ਕਿ ਸਾਨੂੰ ਵਾਰ ਵਾਰ ਸਖ਼ਤੀ ਨਾ ਕਰਨੀ ਪਵੇ। ਇਸ ਦੋਰਾਨ ਅੱਜ ਦੇ ਫਲੈਗ ਮਾਰਚ ਮੌਕੇ ਭਾਜਪਾ ਦੇ ਸ਼ੈਲੀ ਮਹਾਜਨ, ਪਵਨ ਠਾਕੁਰ, ਕ੍ਰਿਸ਼ਨ ਕੁਮਾਰ ਆਦਿ ਵੱਲੋਂ ਪੁਲਿਸ ਪ੍ਰਸ਼ਾਸ਼ਨ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡੀ.ਅੈਸ.ਪੀ. ਸੁਰਿੰਦਰ ਪਾਲ ਧੋਗੜੀ, ਥਾਣਾ ਮੁਖੀ ਸ. ਹਰਦੀਪ ਸਿੰਘ, ਇੰਸਪੈਕਟਰ ਰਾਮ ਸਿੰਘ, ਸਬ ਇੰਸਪ ਇੰਸਪੈਕਟਰ ਹਰਜਿੰਦਰ ਸਿੰਘ, ਏ.ਅੈਸ.ਆਈ. ਕਾਬਲ ਸਿੰਘ, ਏ. ਅੈਸ.ਆਈ. ਬੋਧ ਰਾਜ ਆਦਿ ਪੁਲਿਸ ਪ੍ਰਸ਼ਾਸ਼ਨ ਮੋਜੂਦ ਸੀ।